ਲੁਧਿਆਣਾ: ਦਿੱਲੀ ਜਾਣ ਵਾਲੀ ਸਵਰਾਜ ਐਕਸਪ੍ਰੈਸ ਰੇਲ ਗੱਡੀ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਲਗਭਗ ਡੇਢ ਘੰਟੇ ਤੱਕ ਫਸੀ ਰਹੀ। ਇਸ ਦੌਰਾਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰੇਲਵੇ ਸਟੇਸ਼ਨ ਪ੍ਰਸ਼ਾਸਨ ਵੱਲੋਂ ਯਾਤਰੀਆਂ ਲਈ ਖਾਣ-ਪੀਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ। ਇਸ ਕਾਰਨ ਯਾਤਰੀਆਂ 'ਚ ਗੁੱਸਾ ਸੀ। ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਲੋਕੋ ਪਾਇਲਟ ਡਿਊਟੀ 'ਤੇ ਨਹੀਂ ਆਇਆ ਸੀ। ਇਸ ਤੋਂ ਬਾਅਦ ਕਿਹਾ ਗਿਆ ਕਿ ਟਰੇਨ ਦੇ ਇੰਜਣ 'ਚ ਖਰਾਬੀ ਹੈ, ਜਿਸ ਕਾਰਨ ਟ੍ਰੇਨ ਇੱਥੇ ਖੜ੍ਹੀ ਹੈ।
ਦੱਸ ਦੇਈਏ ਕਿ ਸਵਰਾਜ ਐਕਸਪ੍ਰੈਸ ਸ਼ਾਮ 4:30 ਵਜੇ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚਦੀ ਹੈ ਪਰ ਇਹ ਰੇਲ ਗੱਡੀ 45 ਮਿੰਟ ਦੇਰੀ ਨਾਲ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚੀ। ਰੇਲ ਗੱਡੀ ਲਗਭਗ ਡੇਢ ਘੰਟੇ ਤੱਕ ਸਟੇਸ਼ਨ 'ਤੇ ਰੁਕੀ ਰਹੀ ਅਤੇ ਸ਼ਾਮ 6.45 ਵਜੇ ਦਿੱਲੀ ਲਈ ਰਵਾਨਾ ਹੋਈ। ਇਸ ਦੇ ਨਾਲ ਹੀ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੰਜਣ 'ਚ ਤਕਨੀਕੀ ਖਰਾਬੀ ਕਾਰਨ ਦੇਰੀ ਹੋਈ ਹੈ।