ਤਰਨਤਾਰਨ: ਤਰਨਤਾਰਨ ਪੱਟੀ 'ਚ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਜਿੱਥੇ ਟਰੱਕ ਡਰਾਈਵਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ 12.30 ਵਜੇ ਟਰੱਕ ਡਰਾਈਵਰ ਪੈਟਰੋਲ ਪੰਪ 'ਤੇ ਤੇਲ ਭਰਵਾਉਣ ਆਇਆ ਸੀ, ਜਿਸ ਦੌਰਾਨ ਉਸ ਦੀ ਅਣਪਛਾਤੇ ਲੋਕਾਂ ਨਾਲ ਬਹਿਸ ਹੋ ਗਈ। ਜਿਸ 'ਤੇ ਅਣਪਛਾਤੇ ਲੋਕਾਂ ਨੇ ਟਰੱਕ ਡਰਾਈਵਰ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਟਰੱਕ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਜ਼ਖਮੀ ਟਰੱਕ ਡਰਾਈਵਰ ਨੇ ਟਰੱਕ ਚਲਾਉਣ ਦੀ ਹਿੰਮਤ ਕੀਤੀ ਅਤੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕੈਰੋਂ ਨੇੜੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੈਰੋਂ ਵਾਸੀ ਕਸ਼ਮੀਰ ਸਿੰਘਾਂ ਵਜੋਂ ਹੋਈ ਹੈ। ਟਰੱਕ ਡਰਾਈਵਰ ਦੇ 2 ਬੱਚੇ ਹਨ, ਇਕ 14 ਸਾਲ ਦਾ ਲੜਕਾ ਅਤੇ ਇਕ 15 ਸਾਲ ਦੀ ਲੜਕੀ ਹੈ।