ਬਰਨਾਲਾ: ਪੰਜਾਬ ਦੇ ਬਰਨਾਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗੈਂਗਵਾਰ ਦੀ ਜਾਣਕਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਬਰਨਾਲਾ 'ਚ ਸਥਿਤ ਹੰਡਿਆਇਆ ਇਲਾਕੇ ਨੇੜੇ ਸ਼ਰਾਰਤੀ ਅਨਸਰਾਂ ਦੇ ਦੋ ਗਰੁੱਪਾਂ 'ਚ ਝੜਪ ਹੋ ਗਈ ਹੈ, ਜਿਸ 'ਚ ਆਪਸੀ ਝੜਪ ਦੌਰਾਨ ਗੋਲੀਆਂ ਚਲਾਈਆਂ ਗਈਆਂ ਹਨ। ਇਸ ਘਟਨਾ ਦੌਰਾਨ ਇਕ ਨੌਜਵਾਨ ਦੇ ਜ਼ਖਮੀ ਹੋਣ ਦੀ ਖਬਰ ਹੈ। ਨੌਜਵਾਨ ਦੇ ਸਿਰ 'ਤੇ ਸੱਟ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਨੂੰ ਦੂਜੇ ਗਰੁੱਪ ਦੇ ਲੋਕ ਆਪਣੇ ਨਾਲ ਲੈ ਗਏ ਹਨ। ਜਾਣਕਾਰੀ ਮੁਤਾਬਕ ਬਦਮਾਸ਼ ਪੇਸ਼ੀ ਲਈ ਅਦਾਲਤ 'ਚ ਪੇਸ਼ੀ ਲਈ ਗਏ ਸਨ ਪਰ ਵਾਪਸੀ ਦੇ ਰਸਤੇ 'ਚ ਉਨ੍ਹਾਂ ਨੂੰ ਦੂਜੇ ਗਰੁੱਪਾਂ ਦੇ ਬਦਮਾਸ਼ਾਂ ਨੇ ਘੇਰ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਦੋ ਨੌਜਵਾਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।