ਲੁਧਿਆਣਾ: ਬੀ.ਡੀ.ਪੀ.ਓ ਦਫ਼ਤਰ 'ਚ ਜ਼ਬਰਦਸਤ ਹੰਗਾਮਾ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਇਹ ਹੰਗਾਮਾ ਉਦੋਂ ਹੋਇਆ ਜਦੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਐਨਓਸੀ ਨਹੀਂ ਮਿਲੀ। ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਪੰਚਾਇਤੀ ਚੋਣਾਂ ਸਬੰਧੀ ਐਨਓਸੀ ਲੈਣ ਲਈ ਬੀਡੀਪੀਓ ਦਫ਼ਤਰ ਆਏ ਸਨ। ਇਸ ਦੌਰਾਨ ਐਨਓਸੀ ਨਾ ਮਿਲਣ 'ਤੇ ਉਸ ਦੀ ਸਟਾਫ ਨਾਲ ਬਹਿਸ ਹੋ ਗਈ। ਇਸ ਬਾਰੇ ਬੀਡੀਪੀਓ ਦਾ ਕਹਿਣਾ ਹੈ ਕਿ ਨਿਯਮਾਂ ਤਹਿਤ ਐਨਓਸੀ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 500 ਤੋਂ ਵੱਧ ਐਨਓਸੀ ਜਾਰੀ ਕੀਤੇ ਜਾ ਚੁੱਕੇ ਹਨ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਰੀਕ 4 ਅਕਤੂਬਰ ਹੈ। ਇਸ ਕਾਰਨ ਸਾਰੇ ਉਮੀਦਵਾਰ ਐਨਓਸੀ ਲੈ ਰਹੇ ਹਨ।