ਅੰਮ੍ਰਿਤਸਰ: ਪੀੜ੍ਹਿਤਾ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਉਹ ਘਰ 'ਚ ਸੁੱਤੀ ਹੋਈ ਸੀ, ਜਦੋਂ ਉਸ ਦਾ ਗੁਆਂਢੀ ਬਲਜੀਤ ਸਿੰਘ ਬਾਹਰ ਆਇਆ ਅਤੇ ਦਰਵਾਜ਼ਾ ਖੜਕਾਇਆ, ਜਿਵੇਂ ਹੀ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੋਸ਼ੀ ਉਸ ਨੂੰ ਜ਼ਬਰਦਸਤੀ ਫੜ ਕੇ ਕਮਰੇ 'ਚ ਲੈ ਗਏ ਅਤੇ ਉਸ ਨੂੰ ਬਿਸਤਰੇ 'ਤੇ ਸੁੱਟ ਕੇ ਉਸ ਨਾਲ ਬਲਾਤਕਾਰ ਕੀਤਾ। ਫਿਰ ਦੋਸ਼ੀ ਨੇ ਉਸ ਨੂੰ ਧਮਕੀ ਦਿੱਤੀ ਅਤੇ ਫਰਾਰ ਹੋ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਆਪਣੇ ਗੁਆਂਢੀ ਨਾਲ ਬਲਾਤਕਾਰ ਕਰਨ ਵਾਲੇ ਬਲਜੀਤ ਸਿੰਘ ਸੰਨੀ ਨੂੰ ਥਾਣਾ ਰਮਦਾਸ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

