ਗਿੱਦੜਬਾਹਾ/ਸ੍ਰੀ ਮੁਕਤਸਰ ਸਾਹਿਬ: ਬਲਾਕ ਗਿੱਦੜਬਾਹਾ 'ਚ ਪਿਛਲੀਆਂ ਪੰਚਾਇਤੀ ਚੋਣਾਂ ਹੋ ਰਹੀਆਂ ਸਨ ਅਤੇ ਇਨ੍ਹਾਂ ਚੋਣਾਂ 'ਚ ਕੁਝ ਅਧਿਆਪਕਾਂ ਨੂੰ ਪੋਲਿੰਗ ਸਟਾਫ ਵਜੋਂ ਡਿਊਟੀ 'ਤੇ ਲਗਾਇਆ ਗਿਆ ਸੀ ਪਰ ਉਕਤ ਅਧਿਆਪਕ ਡਿਊਟੀ 'ਤੇ ਨਹੀਂ ਆਏ।
ਜਿਸ ਕਾਰਨ ਚੋਣਾਂ ਦਾ ਬਹੁਤ ਮਹੱਤਵਪੂਰਨ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਚੋਣ ਡਿਊਟੀ ਦੌਰਾਨ ਅਧਿਕਾਰੀ/ਕਰਮਚਾਰੀ ਪੰਜਾਬ ਰਾਜ ਚੋਣ ਕਮਿਸ਼ਨ ਐਕਟ, 1994 ਦੀ ਧਾਰਾ 23 ਤਹਿਤ ਡੈਪੂਟੇਸ਼ਨ 'ਤੇ ਹੁੰਦੇ ਹਨ। ਇਸ ਲਈ ਡਿਊਟੀ ਵਿੱਚ ਲਾਪਰਵਾਹੀ ਦੇ ਮੱਦੇਨਜ਼ਰ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਹੇਠ ਲਿਖੇ ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ। ਜਿਸ ਵਿੱਚ ਸਾਗਰ ਗਾਬਾ ਐਚਟੀਪੀ ਸਕੂਲ ਵਾਰਡ ਨੰਬਰ 4 ਸ੍ਰੀ ਮੁਕਤਸਰ ਸਾਹਿਬ, ਗਮਦੂਰ ਸਿੰਘ ਜੂਨੀਅਰ ਸਹਾਇਕ ਸਿੱਖ ਵਾਲਾ, ਜੋਗਿੰਦਰ ਪਾਲ ਸਿੰਘ ਈ.ਟੀ.ਟੀ. ਲੱਖੇਵਾਲੀ, ਅਵਤਾਰ ਸਿੰਘ ਈ.ਟੀ.ਟੀ.
ਇਸ ਤੋਂ ਇਲਾਵਾ ਦਿਨੇਸ਼ ਕੁਮਾਰ ਈ.ਟੀ.ਟੀ. ਐਸ.ਪੀ.ਐਸ. ਲੱਖੇਵਾਲੀ, ਵਿਕਰਮ ਸਿੰਘ ਈ.ਟੀ.ਟੀ. ਸਿੱਖਵਾਲਾ, ਗੁਰਜਿੰਦਰ ਸਿੰਘ ਲਾਇਬ੍ਰੇਰੀਅਨ ਹਾਕੂਵਾਲਾ, ਮਨਜੀਤ ਸਿੰਘ ਸਾਇੰਸ ਮਾਸਟਰ ਨੂਰਪੁਰ ਕ੍ਰਿਪਾਲਕੇ, ਰੁਪਿੰਦਰ ਸਿੰਘ ਇੰਗਲਿਸ਼ ਮਾਸਟਰ ਰਣਜੀਤਗੜ੍ਹ ਅਤੇ ਸੁਸ਼ੀਲ ਕੁਮਾਰ ਐਸਐਸ ਮਾਸਟਰ ਬਸਤੀ ਟਿੱਬੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਸ਼ਾਮਲ ਹਨ।

