ਬਠਿੰਡਾ: ਬੀਤੀ ਰਾਤ ਆਈ.ਟੀ.ਆਈ. ਪੁਲ 'ਤੇ ਅਚਾਨਕ ਅੱਗ ਲੱਗਣ ਕਾਰਨ ਇਕ ਛੋਟਾ ਹਾਥੀ ਬੁਰੀ ਤਰ੍ਹਾਂ ਸੜ ਗਿਆ, ਜਦੋਂ ਕਿ ਕਿਸੇ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਜਾਣਕਾਰੀ ਦਿੰਦੇ ਹੋਏ ਛੋਟੇ ਹਾਥੀ ਚਾਲਕ ਹੈਪੀ ਨੇ ਦੱਸਿਆ ਕਿ ਉਹ ਡੱਬਵਾਲੀ ਤੋਂ ਰਾਮਪੁਰਾ ਜਾ ਰਿਹਾ ਸੀ।
ਇਸ ਦੌਰਾਨ ਅਚਾਨਕ ਛੋਟੇ ਹਾਥੀ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਗੱਡੀ ਦੀਆਂ ਖਿੜਕੀਆਂ ਵੀ ਬੰਦ ਹੋ ਗਈਆਂ, ਜਿਸ ਕਾਰਨ ਉਹ ਅੰਦਰ ਫਸ ਗਿਆ। ਇਸ ਦੌਰਾਨ ਦੂਜੇ ਡਰਾਈਵਰ ਨੇ ਉਸ ਨੂੰ ਗੱਡੀ ਤੋਂ ਬਾਹਰ ਕੱਢ ਲਿਆ। ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ।