ਜਲੰਧਰ: ਜਲੰਧਰ 'ਚ ਯਾਤਰੀਆਂ ਨਾਲ ਭਰੇ ਈ-ਰਿਕਸ਼ਾ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਲਾਡੋਵਾਲੀ ਰੋਡ 'ਤੇ ਪੁੱਡਾ ਕੰਪਲੈਕਸ ਦੇ ਸਾਹਮਣੇ ਇਕ ਤੇਜ਼ ਰਫਤਾਰ ਕਾਰ ਨੇ ਇਕ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਪਲਟ ਕੇ ਦੂਰ ਜਾ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਕਿ ਈ-ਰਿਕਸ਼ਾ ਚਾਲਕ ਅੰਦਰ ਫਸ ਗਿਆ, ਜਿਸ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੇ ਕੁਝ ਦਿਨ ਪਹਿਲਾਂ ਈ-ਰਿਕਸ਼ਾ ਖਰੀਦਿਆ ਸੀ। ਇਸ ਹਾਦਸੇ 'ਚ ਡਰਾਈਵਰ ਦੀ ਇਕ ਲੱਤ ਵੀ ਟੁੱਟ ਗਈ। ਉਥੇ ਹੀ ਜ਼ਖਮੀ ਯਾਤਰੀਆਂ ਨੂੰ ਕਾਰ 'ਚ ਹਸਪਤਾਲ ਲਿਜਾਇਆ ਗਿਆ, ਜਦਕਿ ਈ-ਰਿਕਸ਼ਾ ਚਾਲਕ ਦਾ ਵੀ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲੀ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।