ਜਲੰਧਰ(ਬਿਊਰੋ)— ਜਲੰਧਰ 'ਚ ਅੱਜ ਇਕ ਸੁੱਕੀ ਨਹਿਰ 'ਚੋਂ ਇਕ ਲੜਕੀ ਦੀ ਲਾਸ਼ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਲੜਕੀ ਦੀ ਲਾਸ਼ ਗੱਦਾਈਪੁਰ ਨਹਿਰ ਦੀ ਪੁਲੀ ਹੇਠੋਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਚੇ ਸੁੱਕੀ ਨਹਿਰ 'ਚ ਕੂੜਾ ਛਾਂਟ ਰਹੇ ਸਨ ਤਾਂ ਉਨ੍ਹਾਂ ਨੇ ਲੜਕੀ ਦੀ ਲਾਸ਼ ਦੇਖੀ, ਜਿਸ ਤੋਂ ਬਾਅਦ ਉਨ੍ਹਾਂ ਨੇ ਨੇੜਲੇ ਦੁਕਾਨਦਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਦੁਕਾਨਦਾਰ ਤੁਰੰਤ ਹਾਈਵੇਅ ਤੋਂ ਹੇਠਾਂ ਜਾ ਕੇ ਪੁਲੀ 'ਤੇ ਗਿਆ ਤਾਂ ਲੜਕੀ ਦੀ ਲਾਸ਼ ਕੰਬਲ 'ਚ ਬੰਨ੍ਹੀ ਹੋਈ ਸੀ। ਇਸ ਤੋਂ ਬਾਅਦ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਥਾਣਾ 8 ਅਤੇ ਥਾਣਾ 1 ਦੀ ਪੁਲਸ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਲੜਕੀ ਦੀ ਪਛਾਣ ਨਹੀਂ ਹੋ ਸਕੀ ਹੈ