ਲੁਧਿਆਣਾ : ਬਾਬਾ ਬਾਲਕਨਾਥ ਸੇਵਾ ਸੁਸਾਇਟੀ ਵੱਲੋਂ ਬਾਬਾ ਬਾਲਕ ਨਾਥ ਜੀ ਦੀ ਦੂਸਰੀ ਵਿਸ਼ਾਲ ਚੌਂਕੀ ਹਿਮਾਚਲ ਦੇ ਨਾਲ-ਨਾਲ ਬਾਬਾ ਬਾਲਕਨਾਥ ਮੰਦਿਰ ਸ਼ਾਹਤਲਈਆ ਵਿਖੇ 19 ਅਪ੍ਰੈਲ ਦਿਨ ਸ਼ਨੀਵਾਰ ਨੂੰ ਸ਼ਾਮ 5 ਵਜੇ ਤੋਂ ਬਾਬਾ ਜੀ ਦੀ ਇੱਛਾ ਅਨੁਸਾਰ ਕਰਵਾਈ ਜਾ ਰਹੀ ਹੈ। ਨੂਰਵਾਲਾ ਰੋਡ ਵਿਖੇ ਸੁਸਾਇਟੀ ਦੇ ਚੇਅਰਮੈਨ ਵਿਪਨ ਵਿਨਾਇਕ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਦਿੱਤੀ। ਇਸ ਦੌਰਾਨ ਦੂਜੇ ਵਿਸ਼ਾਲ ਬਾਬਾ ਬਾਲਕ ਨਾਥ ਜੀ ਕੀ ਚੌਂਕੀ ਦੀ ਪ੍ਰਚਾਰ ਸਮੱਗਰੀ ਵੀ ਰਿਲੀਜ਼ ਕੀਤੀ ਗਈ। ਜਾਣਕਾਰੀ ਦਿੰਦਿਆਂ ਚੇਅਰਮੈਨ ਵਿਪਨ ਵਿਨਾਇਕ ਅਤੇ ਪ੍ਰਧਾਨ ਹਰੀਸ਼ ਸ਼ਰਮਾ ਨੇ ਦੱਸਿਆ ਕਿ ਚੌਂਕੀ 'ਚ ਪ੍ਰਸਿੱਧ ਭਜਨ ਗਾਇਕ ਅਮਿਤ ਧਰਮਕੋਟੀ, ਅੰਮ੍ਰਿਤ ਚਾਹਲ, ਵਿੱਕੀ ਵਸ਼ਿਸ਼ਟ ਬਾਬਾ ਜੀ ਦੀ ਮਹਿਮਾ ਦਾ ਗਾਇਨ ਕਰਨਗੇ | ਵਿਪਨ ਵਿਨਾਇਕ ਨੇ ਕਿਹਾ ਕਿ ਬਾਬਾ ਬਾਲਕਨਾਥ ਜੀ ਸੱਚੇ ਮਨ ਨਾਲ ਕੀਤੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਮਦਨ ਲਾਲ ਦਿਵੇਦੀ ਨੇ ਦੱਸਿਆ ਕਿ ਦੂਜੀ ਵਿਸ਼ਾਲ ਚੌਕੀ ਲਈ 19 ਅਪ੍ਰੈਲ ਨੂੰ ਸਵੇਰੇ 6 ਵਜੇ ਫੌਂਜੀ ਸਵੀਟਸ ਸ਼ਿਵਪੁਰੀ ਤੋਂ ਬੱਸਾਂ ਅਤੇ ਕਾਰਾਂ ਰਾਹੀਂ ਵੱਡੀ ਗਿਣਤੀ 'ਚ ਸ਼ਰਧਾਲੂਆਂ ਦਾ ਕਾਫਲਾ ਰਵਾਨਾ ਹੋਵੇਗਾ, ਚੌਕੀ ਤੋਂ ਬਾਅਦ ਯਾਤਰਾ ਅਗਲੇ ਦਿਨ 20 ਅਪ੍ਰੈਲ ਨੂੰ ਰਵਾਨਾ ਹੋਵੇਗੀ। ਇਸ ਮੌਕੇ ਵਿੱਕੀ ਡਾਬਰ, ਡਾ: ਸੁਰਿੰਦਰ ਗੁਪਤਾ, ਸੰਜੇ ਜੈਸਵਾਲ, ਰੋਹਤਾਸ਼ ਸ਼ਰਮਾ, ਦੀਪਕ ਗੁੰਬਰ, ਸ਼ਹਿਤਾਜ ਮਿੰਨੀ ਗੁਰਦਾਸ ਮਾਨ, ਅਸ਼ਵਨੀ ਅਗਨੀਹੋਤਰੀ, ਅਮਲੇਸ਼ ਯਾਦਵ, ਰਜਤ ਗੋਗਨਾ, ਪਰੁਸ਼ ਸ਼ਰਮਾ, ਸੰਜੀਵ ਬੱਸੀ, ਕਮਲ, ਮਦਨ ਲਾਲ, ਵਰਿੰਦਰਾ, ਸੰਜੀਵ ਰਾਣਾ, ਸੰਦੀਪ ਸ਼ਰਮਾ, ਵਿੰਰਦ ਸ਼ਰਮਾ, ਲੱਕੀ ਸੰਦੀਪ ਸ਼ਰਮਾ, ਵਿਕਰਾਂਤ ਰਾਜਪਾਲ, ਬਵਿੰਦਰ ਕੁਮਾਰ, ਸਵ. ਸ਼ਰਮਾ, ਸੁਭਾਸ਼ ਸ਼ਰਮਾ, ਸ਼ਲਿੰਦਰਾ ਪਠਾਨੀਆ, ਬਿੱਟੂ ਕਨੌਜੀਆ, ਪਾਰਸ ਪਰਵਾਲ, ਸੋਹਨ ਲਾਲ, ਦਿਨੇਸ਼ ਜੈਸਵਾਲ, ਜਯੋਤੀ ਚੋਪੜਾ, ਆਸ਼ਾ ਰਾਣੀ, ਪ੍ਰਵੀਨ ਸ਼ਰਮਾ, ਅਨੁਰਾਧਾ, ਮੋਨਿਕਾ ਪਰਵਾਲ, ਸੀਮਾ ਸ਼ਰਮਾ, ਸੰਜਨਾ ਸ਼ਰਮਾ, ਦੀਕਸ਼ਾ ਸ਼ਰਮਾ, ਲਲਿਤ ਭਗਤ, ਅੰਜੂ ਸ਼ਰਮਾ, ਸੰਜੀਵ ਗੌਤਮ, ਨੇਮਾ ਸ਼ਰਮਾ, ਵਿਨੋਜ ਕੁਮਾਰ, ਵਿਨੋਜ ਕੁਮਾਰ, ਵਿਨੋਜ ਕੁਮਾਰ ਆਦਿ ਹਾਜ਼ਰ ਸਨ ਰੇਸ਼ ਸ਼ਰਮਾ ਅਤੇ ਹੋਰ ਵੀ ਹਾਜ਼ਰ ਸਨ।

