ਗੜ੍ਹਸ਼ੰਕਰ ਪੁਲਿਸ ਨੇ ਉੱਤਰ ਪ੍ਰਦੇਸ਼ ਦੀ ਇੱਕ ਔਰਤ ਵਿਰੁੱਧ ਕੇਸ ਦਰਜ ਕਰਕੇ ਉਸ ਕੋਲੋਂ 2.3 ਕਿਲੋ ਅਫੀਮ ਬਰਾਮਦ ਕੀਤੀ ਹੈ। ਐਫ.ਆਈ.ਆਰ. ਅਨੁਸਾਰ ਇੰਸਪੈਕਟਰ ਕੁਲਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਦੇਨੋਵਾਲ-ਪਨਾਮ ਨਹਿਰ ਦੇ ਕਿਨਾਰੇ ਜਾ ਰਹੀ ਇਕ ਔਰਤ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਮ ਮੁੰਨੀ ਪਤਨੀ ਰਵੀ ਵਾਸੀ ਨਕਾਤੀਆ ਥਾਣਾ ਬਰੇਲੀ ਕੈਂਟ ਜ਼ਿਲ੍ਹਾ ਬਰੇਲੀ ਦੱਸਿਆ ਅਤੇ ਜਦੋਂ ਉਸ ਵੱਲੋਂ ਫੜੇ ਗਏ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 2 ਕਿਲੋ 306 ਗ੍ਰਾਮ ਅਫੀਮ ਬਰਾਮਦ ਹੋਈ। ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਨੇ ਅਫੀਮ ਕਿੱਥੋਂ ਖਰੀਦੀ ਅਤੇ ਅੱਗੇ ਕਿਸ ਨੂੰ ਵੇਚੀ।

