ਲੁਧਿਆਣਾ, 31 ਮਈ, 2025- ਐਮਰਜੈਂਸੀ ਤਿਆਰੀ ਨੂੰ ਵਧਾਉਣ ਲਈ ਇੱਕ ਪਹਿਲਕਦਮੀ ਤਹਿਤ "ਓਪਰੇਸ਼ਨ ਸ਼ੀਲਡ" ਦੇ ਹਿੱਸੇ ਵਜੋਂ ਲੁਧਿਆਣਾ ਦਾ ਜ਼ਿਲ੍ਹਾ ਪ੍ਰਸ਼ਾਸਨ ਅੱਜ ਰਾਤ 8:00 ਵਜੇ ਤੋਂ 8:15 ਵਜੇ ਤੱਕ ਇੱਕ ਪੂਰੀ ਬਲੈਕ ਆਊਟ ਮੌਕ ਡਰਿੱਲ ਕਰੇਗਾ।
ਬਲੈਕ ਆਊਟ ਮੌਕ ਡਰਿੱਲ ਹੇਠ ਲਿਖੇ ਖੇਤਰਾਂ ਨੂੰ ਕਵਰ ਕਰੇਗੀ: ਭਨੋਹਰ, ਹਸਨਪੁਰ, ਬੱਦੋਵਾਲ, ਰੁੜਕਾ, ਜਮਗਪੁਰ, ਖਡੂਰ, ਹਵੇਲੀ, ਅੱਡਾ ਸਿਟੀ ਦਾਖਾ, ਅਜੀਤਸਰ, ਈਸੇਵਾਲ, ਗਹੌਰ, ਦੇਤਵਾਲ, ਕੈਲਪੁਰ, ਬੜੈਚ, ਮਦਿਆਨੀ, ਮੋਰ ਕਰੀਮਾ, ਬੂਥਗੜ੍ਹ, ਅਤੇ 66ਕੇ.ਵੀ ਰਾਜਗੁਰੂ ਨਗਰ ਤੋਂ ਬੱਦੋਵਾਲ ਛਾਉਣੀ ਖੇਤਰ ਫੀਡਰ ਸ਼ਾਮਲ ਹਨ।
ਇਸ ਤੋਂ ਇਲਾਵਾ 66 ਕੇ.ਵੀ ਫੀਡਰ ਢੋਲੇਵਾਲ ਚੌਕ ਤੋਂ ਵਿਸ਼ਵਕਰਮਾ ਚੌਕ, 11ਕੇ.ਵੀ ਗੁਰੂ ਨਾਨਕ ਫੀਡਰ, 11ਕੇ.ਵੀ ਵਿਸ਼ਵਕਰਮਾ ਫੀਡਰ, 11ਕੇ.ਵੀ ਰਾਮਗੜ੍ਹੀਆ ਫੀਡਰ, 11ਕੇ.ਵੀ ਗੋਬਿੰਦਪੁਰਾ ਫੀਡਰ ਤੋਂ ਗੁਰਦੁਆਰਾ ਫੇਰੂਮਾਨ, ਮੰਜੂ ਸਿਨੇਮਾ ਰੋਡ, ਆਹਲੂਵਾਲੀਆ ਗਲੀ, ਸ਼ਾਹ ਤਲਾਈ ਮੰਦਿਰ, ਬੰਬੇ ਮੈਟਲਜ਼, ਘਾਟੀ ਸ਼ਾਹ ਮਿੱਲਜ਼, ਮੂੰਗਫਲੀ ਮੰਡੀ, ਸੰਤਪੁਰਾ ਮੰਡੀ, ਭਗਵਾਨ ਨਗਰ, ਗੁਰੂ ਅਰਜੁਨ ਦੇਵ ਨਗਰ, ਰਾਮਾ ਚੈਰੀਟੇਬਲ, ਦਾਦਾ ਮੋਟਰਜ਼, ਅਚਾਰ ਵਾਲੀ ਗਲੀ, ਗੁਰੂ ਗੋਬਿੰਦ ਸਿੰਘ ਟਾਵਰ, ਗਾਂਧੀ ਨਗਰ, ਸ਼ਮਸ਼ਾਮ ਘਰ ਰੋਡ, ਐਮ.ਈ.ਐਸ ਕੰਪਲੈਕਸ, ਪ੍ਰਭਾਤ ਨਗਰ, ਟੈਲੀਫੋਨ ਐਕਸਚੇਂਜ ਅਤੇ ਹੋਰ ਸ਼ਾਮਲ ਹਨ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਰਾਤ 8:00 ਵਜੇ ਤੋਂ ਠੀਕ ਪਹਿਲਾਂ ਨਿਰਧਾਰਤ ਖੇਤਰਾਂ ਵਿੱਚ ਬਿਜਲੀ ਸਪਲਾਈ ਨੂੰ ਅਸਥਾਈ ਤੌਰ 'ਤੇ ਕੱਟ ਦੇਵੇਗਾ ਅਤੇ 15 ਮਿੰਟ ਦੀ ਮੌਕ ਡਰਿੱਲ ਰਾਤ 8:15 ਵਜੇ ਖਤਮ ਹੋਣ ਤੋਂ ਬਾਅਦ ਇਸਨੂੰ ਬਹਾਲ ਕਰੇਗਾ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਐਮਰਜੈਂਸੀ ਲਈ ਜ਼ਿਲ੍ਹੇ ਦੀ ਤਿਆਰੀ ਨੂੰ ਮਜ਼ਬੂਤ ਕਰਨ ਵਿੱਚ ਇਸ ਅਭਿਆਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਲੁਧਿਆਣਾ ਵਾਸੀਆਂ ਨੂੰ ਅੱਜ ਰਾਤ 8:00 ਵਜੇ ਤੋਂ 8:15 ਵਜੇ ਤੱਕ ਹੋਣ ਵਾਲੇ ਅਭਿਆਸ ਦੌਰਾਨ ਸਾਰੀਆਂ ਲਾਈਟਾਂ ਬੰਦ ਕਰਕੇ ਸਵੈ-ਇੱਛਾ ਨਾਲ ਹਿੱਸਾ ਲੈਣ ਦੀ ਬੇਨਤੀ ਵੀ ਕੀਤੀ।