ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਜਗਦੰਬਾ ਕਲੋਨੀ ਵਿੱਚ ਇੱਕ ਘਰ ਵਿੱਚ ਅਚਾਨਕ ਅੱਗ ਲੱਗਣ ਨਾਲ ਘਰ ਦਾ ਮਾਲਕ ਬੁਰੀ ਤਰ੍ਹਾਂ ਝੁਲਸ ਗਿਆ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਘਰ ਦੇ ਬਾਕੀ ਲੋਕ ਰੋਟੀ ਖਾ ਕੇ ਬਾਹਰ ਸੈਰ ਕਰਨ ਗਏ ਹੋਏ ਸਨ ਅਤੇ ਘਰ ਦਾ ਮੁਖੀਆ ਇਕੱਲਾ ਘਰ ਵਿੱਚ ਸੁੱਤਾ ਸੀ। ਅੱਗ ਲੱਗਣ ਤੋਂ ਬਾਅਦ ਇੱਕ ਜ਼ਬਰਦਸਤ ਧਮਾਕਾ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸੰਭਵਤ: ਏਸੀ ਦਾ ਕੰਪਰੈਸ਼ਰ ਫਟਿਆ ਹੋਵੇ ਜਾਂ ਘਰ ਵਿੱਚ ਪਿਆ ਸਿਲੰਡਰ ਫਟ ਗਿਆ ਹੋਵੇ। ਮੌਕੇ ਤੇ ਪਹੁੰਚੇ ਦਮਕਲ ਵਿਭਾਗ ਦੇ ਅਧਿਕਾਰੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅੱਗ ਲੱਗਣ ਦੇ ਸਹੀ ਕਾਰਨ ਦਾ ਪਤਾ ਨਹੀਂ ਲੱਗਿਆ।