ਚੰਡੀਗੜ੍ਹ, 28 ਮਈ: ਆਪਣਾ ਪੰਜਾਬੀ ਸੱਭਿਆਚਾਰਕ ਕਲੱਬ (ਰਜਿ.) ਦੇ ਸਾਰੇ ਮੈਂਬਰਾ ਦੀ ਹੋਈ ਮੀਟਿੰਗ ਵਿੱਚ ਗਿੱਧਾ ਭੰਗੜਾ ਸਿਖਲਾਈ ਕੈੰਪ ਦੇ ਲਗਾਏ ਜਾਣ ਬਾਰੇ ਵਿਚਾਰ ਚਰਚਾ ਹੋਈ। ਮੀਟਿੰਗ ਦੀ ਅਗਵਾਈ ਕਰਦੇ ਹੋਏ ਕਲੱਬ ਦੇ ਪ੍ਰਧਾਨ ਸ.ਰਵਿੰਦਰ ਸਿੰਘ ਟੋਨੀ ਜੀ ਨੇ ਦਸਿਆ ਕੇ ਕੈੰਪ ਦੀ ਸ਼ੁਰੂਆਤ. 28 ਮਈ ਦਿਨ ਬੁੱਧਵਾਰ ਨੂੰ ਸਵੇਰੇ 5:30 ਵਜੇ ਕੀਤੀ ਜਾਵੇਗੀ ਜੀ
ਇਹ ਕੈੰਪ.28.ਮਈ ਤੋਂ ਇਕ ਮਹੀਨਾ ਦੁੱਗਰੀ ਰੋਡ ਤੇ ਸਥਿਤ ਮੈਰੀਲੈਂਡ ਪੈਲਸ ਵਿੱਚ ਲਗਾਇਆ ਜਾ ਰਿਹਾ ਹੈਂ।
ਇਸ ਕੈੰਪ ਵਿੱਚ 5 ਸਾਲ ਤੋਂ ਲੇ ਕੇ ਹਰ ਵਰਗ ਦੇ ਲੋਕ ਬੱਚੇ ਜਵਾਨ ਮੁੰਡੇ ਕੁੜੀਆਂ ਬਜ਼ੁਰਗ ਹਿੱਸਾ ਲੈ ਸਕਦੇ ਹਨ ਜੀ।
ਮੀਟਿੰਗ ਵਿੱਚ ਭੰਗੜਾ ਕੋਚ ਗਗਨਦੀਪ ਸਿੰਘ ਨੰਨੜ੍ਹੇ,ਮਨਪ੍ਰੀਤ ਸਿੰਘ ਉੱਭੀ,ਮੈਡਮ ਮਨਜੀਤ ਕੌਰ ਮਨੀ,ਅਮਰਦੀਪ ਸਿੰਘ ਸੋਖੀ,ਜਸਪ੍ਰੀਤ ਸਿੰਘ ਮਾਹਣਾ,ਇੰਟਰਨੈਸ਼ਨਲ ਢੋਲੀ ਮੰਗੂ ਉਸਤਾਦ ਜੀ,ਜੇ.ਡੀ ਉਸਤਾਦ ਜੀ,ਦੀਦਾਰਜੀਤ ਸਿੰਘ ਲੋਟੇ,ਹਰਦੀਪ ਸਿੰਘ (ਭੰਗੜਾ ਰੂਟਸ),ਕੈਮੀ ਢਿਲੋਂ,ਰਣਜੀਤ ਸਿੰਘ ਸ਼ੇਰਗਿੱਲ ਅਤੇ ਹੋਰ ਮੈਂਬਰ ਸਾਹਿਬਾਨ ਵੀ ਸ਼ਾਮਿਲ ਹੋਏ।
ਪ੍ਰਧਾਨ ਜੀ ਨੇ ਮੀਟਿੰਗ ਵਿੱਚ ਸ਼ਾਮਿਲ ਹੋਏ ਸਾਰੇ ਮੈਂਬਰਾ ਦਾ ਧੰਨਵਾਦ ਕਰਦੇ ਹੋਏ ਕਿਹਾ ਕੇ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਕੈੰਪ ਦਾ ਸਮਾਪਤੀ ਸਮਾਰੋਹ ਕਰਵਾਇਆ ਜਾਵੇਗਾ,ਜਿਸ ਵਿੱਚ ਬੱਚੇ ਗਿੱਧਾ ਭੰਗੜਾ ਸਿੱਖ ਕੇ ਆਪਣੀ ਕਲਾ ਅਤੇ ਹੁਨਰ ਨੂੰ ਸਟੇਜ ਉਪਰ ਦਿਖਾਉਣਗੇ।