HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਹਿਸਾਰ-ਚੰਡੀਗੜ੍ਹ ਉਡਾਣ ਨੂੰ ਹਰੀ ਝੰਡੀ, 9 ਜੂਨ ਤੋਂ ਹੋਵੇਗੀ ਸ਼ੁਰੂ...


ਹਰਿਆਣਾ ਸਰਕਾਰ ਨੇ ਹਿਸਾਰ ਅਤੇ ਚੰਡੀਗੜ੍ਹ ਦਰਮਿਆਨ ਹਵਾਈ ਸੇਵਾ ਦੀ ਸ਼ੁਰੂਆਤ ਲਈ ਮਨਜ਼ੂਰੀ ਦੇ ਦਿੱਤੀ ਹੈ। ਇਹ ਉਡਾਣਾਂ 9 ਜੂਨ ਤੋਂ ਸ਼ੁਰੂ ਹੋਣਗੀਆਂ ਅਤੇ ਇੱਕ ਯਾਤਰਾ ਦਾ ਕਿਰਾਇਆ 2500 ਰੁਪਏ ਤੋਂ 3000 ਰੁਪਏ ਹੋ ਸਕਦਾ ਹੈ। ਹਿਸਾਰ ਤੋਂ ਚੰਡੀਗੜ੍ਹ ਦੀ ਲਗਭਗ 252 ਕਿਲੋਮੀਟਰ ਦੀ ਦੂਰੀ ਹੁਣ ਸਿਰਫ਼ 45 ਮਿੰਟਾਂ ਵਿੱਚ ਤੈਅ ਹੋਵੇਗੀ। ਯਾਤਰੀਆਂ ਨੂੰ ਅਧਾ ਘੰਟਾ ਪਹਿਲਾਂ ਹਵਾਈ ਅੱਡੇ 'ਤੇ ਪਹੁੰਚਣਾ ਜ਼ਰੂਰੀ ਹੋਵੇਗਾ।

ਸਮੇਂ ਦੀ ਬਚਤ ਦੇ ਹਿਸਾਬ ਨਾਲ ਇਹ ਉਡਾਣ ਵੱਡੀ ਸੌਖਤਾ ਬਣੇਗੀ ਕਿਉਂਕਿ ਸੜਕ ਰਾਹੀਂ ਇਹ ਯਾਤਰਾ 4 ਘੰਟੇ ਅਤੇ ਰੇਲ ਰਾਹੀਂ ਲਗਭਗ 7 ਘੰਟੇ ਲੈਂਦੀ ਹੈ। ਹੁਣ ਤੱਕ ਹਿਸਾਰ ਤੋਂ ਦਿੱਲੀ ਅਤੇ ਅਯੁੱਧਿਆ ਲਈ ਉਡਾਣਾਂ ਚੱਲ ਰਹੀਆਂ ਹਨ, ਜਿਨ੍ਹਾਂ ਦੀ ਸ਼ੁਰੂਆਤ 14 ਅਪ੍ਰੈਲ ਨੂੰ ਹੋਈ ਸੀ। ਇਨ੍ਹਾਂ ਰੂਟਾਂ ਉੱਤੇ ਯਾਤਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਹੈ।

ਇਸਦੇ ਨਾਲ ਹੀ, ਹਿਸਾਰ ਹਵਾਈ ਅੱਡੇ ਨੂੰ ਭਵਿੱਖ ਵਿੱਚ IGI ਏਅਰਪੋਰਟ ਦਾ ਵਿਕਲਪ ਬਣਾਉਣ ਲਈ ਤਿੰਨ ਪੜਾਵਾਂ 'ਚ ਵਿਕਸਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਇੱਥੇ ਅੰਤਰਰਾਸ਼ਟਰੀ ਟਰਮੀਨਲ ਦੀ ਨੀਂਹ ਰੱਖੀ ਗਈ ਹੈ, ਜੋ ਕਿ ਸ਼ੰਖ ਦੀ ਆਕਾਰ ਵਾਲੀ ਇਮਾਰਤ ਹੋਵੇਗੀ। ਇਹ ਏਅਰਪੋਰਟ 7200 ਏਕੜ ਵਿਚ ਫੈਲਿਆ ਹੋਇਆ ਹੋਵੇਗਾ, ਅਤੇ AAI ਨਾਲ ਸਰਕਾਰ ਦਾ ਏਮਓਯੂ ਹੋ ਚੁੱਕਾ ਹੈ।


 

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies