HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਪੰਜਾਬ ਸਰਕਾਰ ਵੱਲੋਂ ਛੋਟੇ ਦੁਕਾਨਦਾਰਾਂ ਲਈ ਵੱਡੀ ਰਾਹਤ..ਕਰਮਚਾਰੀਆਂ ਲਈ ਓਵਰਟਾਈਮ ਦੀ ਲਿਮਿਟ 'ਚ ਸੋਧ...ਪੜ੍ਹੋ ਪੂਰੀ ਖ਼ਬਰ...


ਚੰਡੀਗੜ੍ਹ, 4 ਜੂਨ 2025 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣੂ ਕਰਵਾਇਆ ਕਿ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟਸ ਐਕਟ, 1958 ਵਿੱਚ ਬਹੁਤ ਜਰੂਰੀ ਸੋਧ ਕੀਤੀ ਗਈ ਹੈ, ਜਿਸ ਨਾਲ ਛੋਟੇ ਦੁਕਾਨਦਾਰਾਂ ਨੂੰ ਬਹੁਤ ਫਾਇਦਾ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਦੁਕਾਨਾਂ ਵਿੱਚ 20 ਜਾਂ ਇਸ ਤੋਂ ਘੱਟ ਕਰਮਚਾਰੀ/ਹੈਲਪਰ ਹੋਣ ਦੀ ਸਥਿਤੀ ਵਿੱਚ ਇੰਸਪੈਕਟਰਾਂ ਵੱਲੋਂ ਕਿਸੇ ਤਰ੍ਹਾਂ ਦੀ ਪੜਤਾਲ ਜਾਂ ਹਿਸਾਬ-ਕਿਤਾਬ ਦੇਣ ਦੀ ਲੋੜ ਨਹੀਂ ਰਹੇਗੀ, ਜਿਸ ਨਾਲ ਦੁਕਾਨਦਾਰਾਂ ਨੂੰ ਬੇਵਾਜ਼ੀ ਤੰਗ ਕਰਨ ਤੋਂ ਰਾਹਤ ਮਿਲੇਗੀ। ਇਸ ਕਦਮ ਨਾਲ ਲਗਭਗ 95 ਪ੍ਰਤੀਸ਼ਤ ਦੁਕਾਨਦਾਰਾਂ ਨੂੰ ਸਹੂਲਤ ਮਿਲੇਗੀ।

ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਕਰਮਚਾਰੀਆਂ ਲਈ ਓਵਰਟਾਈਮ ਦੀ ਮਿਆਦ 50 ਘੰਟਿਆਂ ਤੋਂ ਵਧਾ ਕੇ ਹੁਣ 144 ਘੰਟੇ ਕਰ ਦਿੱਤੀ ਗਈ ਹੈ, ਜਿਸ ਨਾਲ ਕਰਮਚਾਰੀਆਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਉਨ੍ਹਾਂ ਨੂੰ ਹੋਰ ਕੰਮ ਕਰਨ ਦੇ ਮੌਕੇ ਮਿਲਣਗੇ। ਕੰਮ ਦਾ ਕੁੱਲ ਸਮਾਂ ਹੁਣ 12 ਘੰਟੇ ਤੱਕ ਹੋ ਸਕੇਗਾ।

ਉਹਨਾਂ ਨੇ ਦੱਸਿਆ ਕਿ ਜੇਕਰ ਦੁਕਾਨ ਵਿੱਚ 20 ਤੋਂ ਵੱਧ ਕਰਮਚਾਰੀ ਹਨ, ਤਾਂ ਉਹ ਹੁਣ 24 ਘੰਟਿਆਂ ਵਿੱਚ ਕੰਮ ਕਰਨ ਦੀ ਇਜਾਜ਼ਤ ਲੈ ਸਕਣਗੇ। ਜੇ ਕਿਸੇ ਅਰਜ਼ੀ ਵਿੱਚ ਗਲਤੀ ਆਈ ਤਾਂ ਉਸ ਨੂੰ ਸੁਧਾਰਨ ਲਈ ਮੌਕਾ ਦਿੱਤਾ ਜਾਵੇਗਾ, ਜਿਸ ਨਾਲ ਕਾਨੂੰਨੀ ਕਾਰਵਾਈਆਂ ਘੱਟ ਹੋਣਗੀਆਂ।


ਮੁੱਖ ਮੰਤਰੀ ਨੇ ਯਕੀਨ ਦਿਵਾਇਆ ਕਿ ਹੁਣ ਇੰਸਪੈਕਟਰ ਰਾਜ ਨਹੀਂ, ਸਿਰਫ਼ ਤਰੱਕੀ ਤੇ ਸਹੂਲਤਾਂ ਦੀ ਨੀਤੀ ਲਾਗੂ ਕੀਤੀ ਜਾਵੇਗੀ। ਸੋਧਾਂ ਨੂੰ ਵਿਧਾਨ ਸਭਾ ਵਿੱਚ ਪੇਸ਼ ਕਰਕੇ ਪਾਸ ਕਰਵਾਉਣ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ।


 

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies