ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਅੱਜ 1984 ਦੇ ਦਰਦਨਾਕ ਸਾਕੇ ਨੂੰ ਯਾਦ ਕੀਤਾ, ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਹਨਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ 41 ਸਾਲ ਪਹਿਲਾਂ ਭਾਰਤੀ ਫੌਜ ਨੇ ਸਾਕਾ ਨੀਲਾ ਤਾਰਾ, ਜਿਸਨੂੰ ਤੀਜਾ ਘੱਲੂਘਾਰਾ ਵੀ ਕਿਹਾ ਜਾਂਦਾ ਹੈ, ਨੂੰ ਜਬਰਦਸਤ ਅੰਜਾਮ ਦਿੱਤਾ ਸੀ। ਜਿਸ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਵਿਚ ਹਾਜ਼ਰ ਸ਼ਾਂਤਮਈ ਸੰਗਤ 'ਤੇ ਗੋਲੀਆਂ ਚਲਾਈਆਂ ਗਈਆਂ। ਇਹ ਜ਼ਖ਼ਮ ਨਾ ਤਾਂ ਕਦੇ ਭਰੇ ਹਨ ਅਤੇ ਨਾ ਕਦੇ ਭਰਣਗੇ। ਉਹਨਾਂ ਨੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।