ਸ੍ਰੀਨਗਰ, 6 ਜੂਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ, ਚਿਨਾਬ ਪੁਲ ਦਾ ਨਿਰੀਖਣ ਕੀਤਾ, ਜਿਸ ਦਾ ਉਦਘਾਟਨ ਉਹ ਜਲਦੀ ਹੀ ਕਰਨਗੇ। ਇਹ ਪੁਲ ਸਮੁੰਦਰ ਪੱਧਰ ਤੋਂ 359 ਮੀਟਰ ਦੀ ਉਚਾਈ ’ਤੇ ਸਥਿਤ ਹੈ ਅਤੇ ਇਸ ਦੀ ਲੰਬਾਈ 1,315 ਮੀਟਰ ਹੈ। ਲੋਹੇ ਨਾਲ ਬਣਿਆ ਇਹ ਆਰਚ ਪੁਲ ਭੂਚਾਲਾਂ ਅਤੇ ਤੇਜ਼ ਹਵਾਵਾਂ ਦੇ ਦਬਾਅ ਨੂੰ ਸਹਿਣ ਦੇ ਯੋਗ ਹੈ। ਇੰਜਨਅਰੀ ਦੇ ਇਸ ਕਰਿਸ਼ਮੇ ਨਾਲ ਨਾ ਸਿਰਫ਼ ਟੈਕਨੋਲੋਜੀ ਦੀ ਨਵੀਂ ਮਿਸਾਲ ਸਥਾਪਿਤ ਹੋਈ ਹੈ, ਬਲਕਿ ਜੰਮੂ ਅਤੇ ਸ੍ਰੀਨਗਰ ਦਰਮਿਆਨ ਯਾਤਰਾ ਵੀ ਕਾਫ਼ੀ ਅਸਾਨ ਹੋ ਜਾਵੇਗੀ। ਭਵਿੱਖ ਵਿਚ ਇਹ ਪੁਲ ਪ੍ਰਦੇਸ਼ ਦੀ ਆਵਾਜਾਈ ਅਤੇ ਆਰਥਿਕਤਾ ਨੂੰ ਨਵੀਂ ਰਫ਼ਤਾਰ ਦੇਵੇਗਾ।
ਵਿਸ਼ਵ ਦੇ ਸਭ ਤੋਂ ਉੱਚੇ ਰੇਲਵੇ ਪੁਲ ਦੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਮੀਖਿਆ, ਜਲਦੀ ਹੋਵੇਗਾ ਉਦਘਾਟਨ...
June 06, 2025
0