ਚੰਡੀਗੜ੍ਹ- ਪੰਜਾਬ ਦੇ ਸ਼੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਲੋਕਾਂ ਨੂੰ ਅੱਜ ਵੱਡੀ ਸੌਗਾਤ ਮਿਲਣ ਜਾ ਰਹੀ ਹੈI ਅੰਮ੍ਰਿਤਸਰ ਵਾਸੀਆਂ ਨੂੰ ਅੱਜ 50 ਕਰੋੜ ਦਾ ਤੋਹਫਾ ਮਿਲੇਗਾI ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ 'ਤੇ ਨਵਾਂ ਫਲਾਈਓਵਰ ਬਣੇਗਾI
ਇਸ ਫਲਾਈਓਵਰ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅੱਜ ਸਵੇਰੇ 11 ਵਜੇ ਰੱਖਣਗੇI ਇਹ ਫਲਾਈਓਵਰ 24 ਮਹੀਨਿਆਂ ਦੇ ਵਿੱਚ ਤਿਆਰ ਹੋਵੇਗਾI ਇਸ ਦੇ ਨਾਲ ਹਰ ਰੋਜ਼ ਸ਼੍ਰੀ ਦਰਬਾਰ ਸਾਹਿਬ ਜਾਣ ਵਾਲੇ 2 ਲੱਖ ਤੋਂ ਵੱਧ ਸ਼ਰਧਾਲੂਆਂ ਨੂੰ ਟ੍ਰੈਫਿਕ ਤੋਂ ਵੱਡੀ ਰਾਹਤ ਮਿਲੇਗੀI