ਲੁਧਿਆਣਾ ਜਿਲੇ ਚ ਲੱਗਣ ਜਾ ਰਹੇ ਬਾਈਓ ਗੈਸ ਪਲਾਂਟਾਂ ਖਿਲਾਫ ਬੀਤੇ ਸਵਾ 16 ਮਹੀਨਿਆਂ ਤੋ ਸੰਘਰਸ਼ ਕਰ ਰਹੀ ਬਾਇਓ ਗੈਸ ਪਲਾਂਟਾਂ ਵਿਰੋਧੀ ਸੰਘਰਸ਼ ਤਾਲਮੇਲ ਕਮੇਟੀ ਦੀ ਮੀਟਿੰਗ ਬੀਬੀ ਅਮਰ ਕੋਰ ਯਾਦਗਾਰ ਲਾਇਬਰੇਰੀ ਵਿਖੇ ਕੋਆਰਡੀਨੇਟਰ ਸੁਖਦੇਵ ਸਿੰਘ ਭੂੰਦੜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਕਮੇਟੀ ਮੈਂਬਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਮੀਟੁੰਗ ਵਿੱਚ ਅਖਾੜਾ, ਭੂੰਦੜੀ , ਮੁਸ਼ਕਾਬਾਦ, ਬੱਗਾ ਕਲਾਂ / ਚਾਹੜ ਪਲਾਂਟਾਂ ਖਿਲਾਫ ਸੰਘਰਸ਼ਸੀਲ ਕਮੇਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਵਿਂਚ ਪੰਜਾਬ ਸਰਕਾਰ ਵਲੋ ਇੱਕਲੇ ਇੱਕਲੇ ਪਲਾਂਟ ਦੀ ਕਮੇਟੀ ਨੂੰ ਸੱਦ ਕੇ ਮੀਟਿੰਗਾਂ ਕਰਨ ਤੇ ਪ੍ਰਤੀਕਰਮ ਦਿੰਦਿਆਂ ਸਮੂਹ ਕਮੇਟੀ ਮੈਂਬਰਾਂ ਨੇ ਕਿਹਾ ਕਿ ਜਦੋ ਮੁੱਖਮੰਤਰੀ ਪੰਜਾਬ ਸਰਕਾਰ ਨਾਲ 5 ਜੁਲਾਈ ਨੂੰ ਚੰਡੀ ਗੜ ਵਿਖੇ ਹੋਈ ਮੀਟਿੰਗ ਵਿੱਚ ਇਨਾਂ ਪਲਾਂਟਾਂ ਦੀ ਵਿਗਿਆਨਕ ਅਤੇ ਤਕਨੀਕੀ ਖੋਜ ਪੜਤਾਲ ਲਈ ਸਾਂਝੀ ਕਮੁਟੀ ਬਣ ਚੁੱਕੀ ਹੈ ਤਾਂ ਉਨੀ ਦੇਰ ਤੱਕ ਇੱਕਲੇ ਇੱਕਲੇ ਨੂੰ ਸੱਦ ਕੇ ਮੀਟਿੰਗ ਕਰਨ ਦੀ ਕੋਈ ਤੁੱਕ ਨਹੀ ਬਣਦੀ ਹੈ।ਜਦੋ ਕਿ ਤਾਲਮੇਲ ਕਮੇਟੀ ਵਲੋ ਕਈ ਵੇਰ ਮੰਗ ਕੀਤੀ ਜਾ ਚੁੱਕੀ ਹੈ ਕਿ ਸਰਕਾਰ ਇਨਾਂ ਪਲਾਂਟਾਂ ਦੇ ਸਾਰੇ ਦਸਤਾਵੇਜ, ਸਰਕਾਰ ਨਾਲ ਹੁੱਣ ਤੱਕ ਹੋਈਆਂ ਸਾਰੀਆ ਮੀਟਿੰਗਾਂ ਦੇ ਮਿਨਟਸ, ਪਲਾਟਾਂ ਨੂੰ ਸਰਕਾਰ ਅਤੇ ਪ੍ਰਦੁਸ਼ਣ ਰੋਕਥਾਮ ਅਤੇ ਹੋਰਾਂ ਅਦਾਰਿਆ ਵਲੋ ਜਾਰੀ ਨਾ ਇਤਰਾਜ ਸਰਟੀਫਿਕੇਟਾਂ ਦੀਆ ਨਕਲਾਂ ਮੁੱਹਇਆ ਕਰਵਾਵੇ। ਮੀਟਿੰਗ ਚ ਸ਼ਾਮਲ ਨੁਮਾਇੰਦਿਆ ਨੇ ਕਿਹਾ ਕਿ ਤਾਲਮੇਲ ਕਮੇਟੀ ਵਲੌ ਪਹਿਲਾਂ ਸਰਕਾਰ ਨਾਲ ਹੋਈਆਂ ਚਾਰ ਮੀਟਿੰਗਾਂ ਚ ਸਾਬਤ ਹੋ ਚੁੱਕਾ ਹੈ ਕਿ ਇਹ ਬਾਇਓ ਗੈਸ ਪਲਾਂਟ ਅਸਲ ਚ ਕੈਂ ਸਰ ਪਲਾਂਟ ਹਨ ਜੋ ਕਿ ਕਿਸੇ ਵੀ ਕੀਮਤ ਤੇ ਨਹੀ ਚੱਲਣ ਦਿੱਤੇ ਜਾਣਗੇ।ਇਸ ਸਮੇ ਸੰਘਰਸ ਦੀ ਮਜਬੂਤੀ ਲਈ 24 ਜੁਲਾਈ ਨੂੰ ਸਵੇਰੇ 11 ਵਜੇ ਪਿੰਡ ਚਾਹੜ ਦੇ ਗੁਰੂਦੁਆਰਾ ਸਾਹਿਬ ਵਿਖੇ ਵਿਸ਼ਾਲ ਇੱਕਤਰਤਾ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਸਮੁੱਚੇ ਪਿੰਡ ਸ਼ਾਰ ਪਾਰ ਦੀ ਲੜਾਈ ਲਈ ਤਿਆਰ ਬਰ ਤਿਆਰ ਹਨ। ਮੀਟਿੰਗ ਵਿੱਚ ਮੁਸ਼ਕਾਬਾਦ ਪਲਾਂਟ ਦਾ ਖੋਜ ਰਿਪੋਰਟ ਆਉਣ ਤੱਕ ਉਸਾਰੀ ਕੰਮ ਬੰਦ ਕਰਨ ਦੀ ਮੰਗ ਕੀਤੀ । ਮਿਟਿੰਗ ਨੇ ਸਾਰੇ ਮੋਰਚਿਆਂ ਤੇ ਲੋਕ ਸੰਘਰਸ ਮਘਦਾ ਰੱਖਣ ਦਾ ਭਰੋਸਾ ਦਿਵਾਇਆ।
ਇਸ ਸਮੇ ਲੱਛਮਣ ਸਿੰਘ ਕੁੰਮ ਕਲਾਂ, ਗੁਰਤੇਜ ਸਿੰਘ ਅਖਾੜਾ, ਡਾ ਬਲਵਿੰਦਰ ਔਲਖ, ਡਾ ਵੀ ਕੇ ਸੈਣੀ, ਸੁਰਜੀਤ ਸਿੰਘ ਭੂੰਦੜੀ , ਅਮਰੀਕ ਸਿੰਘ ਭੂੰਦੜੀ, ਹਰਮੇਲ ਸਿੰਘ, ਰੂਪ ਸਿੰਘ, ਕੁਲਵਿੰਦਰ ਸਿੰਘ, ਜਸਪਾਲ ਸਿੰਘ ਚਾਹੜ, ਹਰਪਾਲ ਸਿੰਘ , ਸਤਨਾਮ ਸਿੰਘ ਸਰਪੰਚ , ਸਤਨਾਮ ਸਿੰਘ ਆਦਿ ਹਾਜਰ ਸਨ ।