ਚੰਡੀਗੜ੍ਹ - ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਲੇਰਕੋਟਲਾ ਜਿਲੇ ਦੇ ਅਹਿਮਦਗੜ੍ਹ ਤੇ ਅਮਰਗੜ੍ਹ ਤਹਿਸੀਲ ਕੰਪਲੈਕਸਾਂ ਦੇ ਉਦਘਾਟਨ ਕਰਨ ਉਪਰੰਤ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜਿੱਥੇ ਵਿਰੋਧੀ ਪਾਰਟੀਆਂ ਦੇ ਆਗੂਆਂ ਤੇ ਕਮੇਡੀਅਨ ਢੰਗ ਨਾਲ ਤੰਜ ਕਸੇ ਉੱਥੇ ਇੱਕ ਇਹ ਵੀ ਨਵਾਂ ਖੁਲਾਸਾ ਕੀਤਾ ਕਿ ਉਹ ਖੁਦ ਇੰਜਨ ਵੀ ਬੰਨ ਲੈਂਦੇ ਹਨ । ਇਸ ਸਮੇਂ ਉਹਨਾਂ ਆਸਾ ਟਰੈਕਟਰ ਦੇ ਹੈਂਡਲ ਦਾ ਵੀ ਜ਼ਿਕਰ ਕੀਤਾ।
ਇੱਥੇ ਦੱਸਣ ਯੋਗ ਇਹ ਵੀ ਹੈ ਕਿ ਕੁਝ ਮਹੀਨਿਆਂ ਦੀ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਾਸਣਾਂ ਚ ਆਪਣੇ ਆਪ ਨੂੰ ਮੰਜੇ ਬੁਣਨ ਤੇ ਬੱਕਰੀ ਚੋਅ ਲੈਣ ਆਦਿ ਦੇ ਕੰਮਾਂ ਦਾ ਵੀ ਤਜਰਬੇਕਾਰ ਦੱਸਿਆ ਸੀ ।