ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉੱਤਰ ਪ੍ਰਦੇਸ਼ ਦੇ ਲਖਨਊ ਵਿਖੇ ਬ੍ਰਹਮਾ ਕੁਮਾਰੀਆਂ ਦੇ 2025-26 ਲਈ ਸਾਲਾਨਾ ਮੁਹਿੰਮ, 'ਮੈਡੀਟੇਸ਼ਨ ਫਾਰ ਵਰਲਡ ਯੂਨਿਟੀ ਐਂਡ ਟਰੱਸਟ' ਦੇ ਲਾਂਚ ਸਮਾਰੋਹ ਦੀ ਸ਼ੋਭਾ ਵਧਾਈ। ਰਾਸ਼ਟਰਪਤੀ ਨੇ ਕਿਹਾ ਕਿ ਇੱਕ ਸ਼ਾਂਤ ਅਤੇ ਸਥਿਰ ਮਨ ਸਮਾਜ ਵਿੱਚ ਸ਼ਾਂਤੀ ਦੇ ਬੀਜ ਬੀਜਦਾ ਹੈ, ਅਤੇ ਇਸ ਨਾਲ, ਵਿਸ਼ਵ ਸ਼ਾਂਤੀ ਅਤੇ ਏਕਤਾ ਦੀ ਨੀਂਹ ਰੱਖੀ ਜਾਂਦੀ ਹੈ।

