ਚੰਡੀਗੜ੍ਹ : 'ਆਪ' ਪੰਜਾਬ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਾਲ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਅਤੇ ਵਾਅਦੇ ਕੀਤੇ ਸੀ ਜੋ ਕਦੇ ਪੂਰੇ ਨਹੀਂ ਹੋਏ। ਪਾਰਟੀ ਨੇ ਟਿਕਟ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਈ ਵਾਰ ਪਾਰਟੀਆਂ ਬਦਲੀਆਂ। ਕੈਪਟਨ ਅਮਰਿੰਦਰ ਸਿੰਘ ਨੇ ਖੁਦ ਦੀ ਆਪਣੀ ਪਾਰਟੀ ਵੀ ਰਜਿਸਟਰ ਕਰਵਾਈ। ਬਲਤੇਜ ਪੰਨੂ ਨੇ ਕਿਹਾ ਕਿ ਸਾਲ 2021 ਵਿੱਚ, ਸੁਖਜਿੰਦਰ ਰੰਧਾਵਾ ਦੀ ਅਗਵਾਈ ਵਾਲੀ ਮਾਝਾ ਬ੍ਰਿਗੇਡ ਨੇ ਖੁਦ ਕੈਪਟਨ ਅਮਰਿੰਦਰ ਸਿੰਘ ਨੂੰ "ਆਪਣੇ ਬਚਨ ਦਾ ਪੱਕਾ ਆਦਮੀ" ਕਿਹਾ। ਹੁਣ, ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਬਚਨ ਦਾ ਪੱਕਾ ਆਦਮੀ ਕਹਿਣਾ ਕਾਂਗਰਸ ਦੇ ਪਖੰਡ ਨੂੰ ਦਰਸਾਉਂਦਾ ਹੈ।

