HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਮੇਅਰ ਸਰਬਜੀਤ ਸਿੰਘ ਸਮਾਣਾ ਐਕਸ਼ਨ ਮੋਡ ‘ਚ:

 

ਮੇਅਰ ਸਰਬਜੀਤ ਸਿੰਘ ਸਮਾਣਾ ਐਕਸ਼ਨ ਮੋਡ ‘ਚ: 

ਮਾਨਸੂਨ ਤੋਂ ਪਹਿਲਾਂ ਮੋਹਾਲੀ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ, ਲਾਪਰਵਾਹੀ ‘ਤੇ ਮੌਕੇ ‘ਤੇ ਹੀ ਦਿੱਤੇ ਸਖ਼ਤ ਹੁਕਮ


ਮੋਹਾਲੀ, 30 ਜੂਨ (ਸਤੀਸ਼ ਕੁਮਾਰ ਪੱਪੀ);- ਮੋਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਮੰਗਲਵਾਰ ਨੂੰ ਮਾਨਸੂਨ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਪਾਣੀ ਦੀ ਨਿਕਾਸੀ ਅਤੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਲਾਪਰਵਾਹੀ ਮਿਲੀ, ਉੱਥੇ ਮੌਕੇ ‘ਤੇ ਹੀ ਸਬੰਧਤ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ।
ਮੇਅਰ ਸਮਾਣਾ ਦੇ ਨਾਲ ਸੀਨੀਅਰ ਡਿਪਟੀ ਮੇਅਰ ਆਰਪੀ ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਨਗਰ ਨਿਗਮ ਕਮਿਸ਼ਨਰ ਸੰਦੀਪ ਸਿੰਘ ਅਤੇ ਸੈਨੀਟੇਸ਼ਨ ਵਿੰਗ, ਜਨ ਸਿਹਤ ਤੇ ਸੀਵਰੇਜ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।
ਸਭ ਤੋਂ ਪਹਿਲਾਂ ਮੇਅਰ ਨੇ ਸੈਕਟਰ 79-80 ਵਿੱਚ ਸੀਪੀ ਮਾਲ ਨੇੜੇ ਸਫ਼ਾਈ ਕਾਰਜਾਂ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਸੈਕਟਰ-71 ਵਿੱਚ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਨੇ ਦੇਖਿਆ ਕਿ ਕਈ ਰੋਡ ਗਲੀਆਂ ਬੰਦ ਪਈਆਂ ਹਨ। ਇਸ ਤੋਂ ਇਲਾਵਾ ਇੱਕ ਕੋਠੀ ਮਾਲਕ ਵੱਲੋਂ ਸੀਵਰੇਜ ਦਾ ਪਾਈਪ ਸਿੱਧਾ ਸੜਕ ‘ਤੇ ਛੱਡਿਆ ਗਿਆ ਸੀ। ਮੇਅਰ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਤੁਰੰਤ ਪਾਈਪ ਹਟਾਉਣ ਦੇ ਹੁਕਮ ਦਿੱਤੇ ਅਤੇ ਅਧਿਕਾਰੀਆਂ ਨੂੰ ਰੋਡ ਗਲੀਆਂ ਦੀ ਤੁਰੰਤ ਸਫ਼ਾਈ ਕਰਵਾਉਣ ਲਈ ਕਿਹਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਰੋਡ ਗਲੀਆਂ ਦੇ ਉੱਪਰਲੀ ਸਫ਼ਾਈ ਦੀ ਜ਼ਿੰਮੇਵਾਰੀ ਠੇਕੇਦਾਰ ਦੀ ਹੈ, ਜਦਕਿ ਅੰਦਰੂਨੀ ਸਫ਼ਾਈ ਜਨ ਸਿਹਤ ਵਿਭਾਗ ਵੱਲੋਂ ਕੀਤੀ ਜਾਵੇਗੀ।
ਇਸ ਤੋਂ ਬਾਅਦ ਮੇਅਰ ਸਮਾਣਾ ਨੇ ਫੇਜ਼-4 ਅਤੇ ਫੇਜ਼-5 ਦਾ ਦੌਰਾ ਕੀਤਾ, ਜਿੱਥੇ ਕੌਂਸਲਰ ਗੁਰਮੁਖ ਸਿੰਘ ਸੋਹਲ ਨੇ ਉਨ੍ਹਾਂ ਨੂੰ ਇਲਾਕੇ ਦੀਆਂ ਵੱਖ-ਵੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਫੇਜ਼-5 ਮਾਰਕੀਟ ਦੇ ਜਨਤਕ ਬਾਥਰੂਮ ਦਾ ਨਿਰੀਖਣ ਕਰਦਿਆਂ ਸਾਹਮਣੇ ਆਇਆ ਕਿ ਪਹਿਲਾਂ ਟਾਇਲਟਾਂ ਦੇ ਦਰਵਾਜ਼ੇ ਨਹੀਂ ਸਨ, ਜੋ ਹੁਣ ਲੱਗ ਚੁੱਕੇ ਹਨ। ਹਾਲਾਂਕਿ ਬਾਹਰ ਦੀਆਂ ਟਾਈਲਾਂ ਟੁੱਟੀਆਂ ਹੋਈਆਂ ਹਨ ਅਤੇ ਰੋਡ ਗਲੀਆਂ ਅੰਦਰੋਂ ਪੂਰੀ ਤਰ੍ਹਾਂ ਚੋਕ ਪਈਆਂ ਹਨ। ਮੇਅਰ ਨੇ ਇਨ੍ਹਾਂ ਦੀ ਤੁਰੰਤ ਮੁਰੰਮਤ ਅਤੇ ਸਫ਼ਾਈ ਦੇ ਨਿਰਦੇਸ਼ ਦਿੱਤੇ।
ਦੌਰੇ ਦੌਰਾਨ ਫੇਜ਼-5 ਮਾਰਕੀਟ ਦੇ ਪਿਛਲੇ ਪਾਸੇ ਭੈਣਾਂ ਦੇ ਢਾਬੇ ਤੋਂ ਦਾਵਤ ਹੋਟਲ ਤੱਕ ਪੁੱਟੀ ਹੋਈ ਸੜਕ ਦਾ ਮੁੱਦਾ ਵੀ ਉਠਿਆ। ਸੀਵਰੇਜ ਲਾਈਨ ਪੈਣ ਤੋਂ ਬਾਅਦ ਕਈ ਮਹੀਨਿਆਂ ਤੋਂ ਇਹ ਸੜਕ ਨਹੀਂ ਬਣੀ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇੱਥੇ ਹੀ ਆਮ ਆਦਮੀ ਕਲੀਨਿਕ ਵੀ ਸਥਿਤ ਹੈ। ਮੇਅਰ ਨੇ ਭਰੋਸਾ ਦਿਵਾਇਆ ਕਿ ਇਸ ਸੜਕ ਦੇ ਨਿਰਮਾਣ ਦਾ ਕੰਮ ਪਹਿਲ ਦੇ ਆਧਾਰ ‘ਤੇ ਕਰਵਾਇਆ ਜਾਵੇਗਾ।
ਕੌਂਸਲਰ ਗੁਰਮੁਖ ਸਿੰਘ ਸੋਹਲ ਨੇ ਫੇਜ਼-4 ਵਾਲੇ ਪਾਸੇ ਦੀ ਸੜਕ ਬਣਨ ਦੇ ਬਾਵਜੂਦ ਫੇਜ਼-5 ਵਾਲੇ ਹਿੱਸੇ ਦੀ ਸੜਕ ਨਾ ਬਣਨ ਦਾ ਮੁੱਦਾ ਵੀ ਮੇਅਰ ਦੇ ਧਿਆਨ ਵਿੱਚ ਲਿਆਂਦਾ। ਇਸ ‘ਤੇ ਮੇਅਰ ਸਮਾਣਾ ਨੇ ਕਿਹਾ ਕਿ ਇਹ ਸੜਕ ਵੀ ਜਲਦ ਤਿਆਰ ਕਰਵਾਈ ਜਾਵੇਗੀ।
ਇਸ ਮੌਕੇ ਆਮ ਆਦਮੀ ਪਾਰਟੀ ਦੀ ਆਗੂ ਅਨੂ ਬੱਬਰ ਨੇ ਵੀ ਮੇਅਰ ਨੂੰ ਫੇਜ਼-5 ਮਾਰਕੀਟ ਦੇ ਪਿਛਲੇ ਪਾਸੇ ਦੀ ਸੜਕ ਛੇਤੀ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਈ ਲਾਪਰਵਾਹੀ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਨਵੇਂ ਮੇਅਰ ਦੇ ਸਰਗਰਮ ਰਵੱਈਏ ਨਾਲ ਇਸ ਸਮੱਸਿਆ ਦਾ ਜਲਦ ਹੱਲ ਹੋਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਹ ਲਗਾਤਾਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 30 ਜੂਨ ਤੱਕ ਰੋਡ ਗਲੀਆਂ ਦੀ ਸਫ਼ਾਈ ਦਾ ਟੀਚਾ ਰੱਖਿਆ ਗਿਆ ਸੀ ਅਤੇ ਜਿੱਥੇ ਵੀ ਕਮੀ ਮਿਲੀ ਹੈ, ਉੱਥੇ ਠੇਕੇਦਾਰਾਂ ਅਤੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਮਾਨਸੂਨ ਦੌਰਾਨ ਸ਼ਹਿਰ ਵਾਸੀਆਂ ਨੂੰ ਪਾਣੀ ਭਰਨ ਜਾਂ ਸੀਵਰੇਜ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਸ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।
Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies