ਜਲੰਧਰ (ਸੰਦੀਪ ਚੱਢਾ) : ਬੀਤੇ ਦਿਨੀਂ ਭਾਜਪਾ ਆਗੂ ਯੋਗੇਸ਼ ਮਲਹੋਤਰਾ 'ਤੇ ਹੋਏ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲੀਸ ਨੇ ਉਕਤ ਮਾਮਲੇ ਵਿੱਚ ਕਾਂਗਰਸੀ ਆਗੂ ਕੁਲਦੀਪ ਮਿੰਟੂ ਦੇ ਪੁੱਤਰ ਸੁਮਿਤ ਮਿੰਟੂ ਖ਼ਿਲਾਫ਼ ਧਾਰਾ 323, 342 ਅਤੇ 506 ਤਹਿਤ ਕੇਸ ਦਰਜ ਕਰ ਲਿਆ ਹੈ। ਦਰਅਸਲ ਬਸਤੀ ਨੌ 'ਚ ਬੀਤੇ ਦਿਨ ਚੋਣਾਂ ਦੌਰਾਨ ਭਾਜਪਾ ਆਗੂ ਯੋਗੇਸ਼ ਮਲਹੋਤਰਾ 'ਤੇ ਸੁਮਿਤ ਮਿੰਟੂ ਨੇ ਹਮਲਾ ਕੀਤਾ ਸੀ। ਪੁਲਿਸ ਨੇ ਸੁਮਿਤ ਦੇ ਨਾਲ-ਨਾਲ ਰਜਨੀ ਅੰਗੁਰਾਲ, ਸ਼ਿਖਾ ਵਰਮਾ ਅਤੇ ਸ਼ਾਲੂ ਜਰੇਵਾਲ ਨੂੰ ਵੀ ਨਾਮਜ਼ਦ ਕੀਤਾ ਹੈ।
# ਪੰਜਾਬ# ਜਲੰਧਰ# ਪੁਲਿਸ ਦੀ ਕਾਰਵਾਈ# ਭਾਜਪਾ ਆਗੂ# ਪੁਲਿਸ# ਪੰਜਾਬ ਹਿੰਦੀ ਖ਼ਬਰਾਂ

