ਦੀਨਾਨਗਰ : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਥਾਣਾ ਦੋਰਾਂਗਲਾ ਅਤੇ ਸਰਹੱਦੀ ਖੇਤਰ ਬੀਓਪੀ ਚੌਂਤਰਾ ਨੇੜਿਓਂ ਅੱਜ ਦੋ ਸ਼ੱਕੀ ਮੋਟਰਸਾਈਕਲ ਬਰਾਮਦ ਕੀਤੇ ਗਏ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਮੋਟਰਸਾਈਕਲ ਉਸ ਇਲਾਕੇ ਤੋਂ ਸ਼ੱਕੀ ਹਾਲਾਤਾਂ 'ਚ ਬਰਾਮਦ ਕੀਤਾ ਗਿਆ ਹੈ, ਜਿੱਥੇ ਇਹ ਸ਼ੱਕੀ ਡਰੋਨ ਸੁੱਟਿਆ ਗਿਆ ਸੀ। ਇਨ੍ਹਾਂ ਮੋਟਰਸਾਈਕਲਾਂ ਵਿੱਚੋਂ ਇੱਕ ਬਜ਼ਾਰ ਪਲੈਟੀਨਾ ਅਤੇ ਦੂਜੇ ਸਪਲੈਂਡਰ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਜਦੋਂ ਇਸ ਸਬੰਧੀ ਡੀਐਸਪੀ ਦੀਨਾਨਗਰ ਸੁਖਵਿੰਦਰ ਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਨੇ ਦੋਵੇਂ ਮੋਟਰਸਾਈਕਲਾਂ ਨੂੰ ਕਬਜ਼ੇ ਵਿੱਚ ਲੈ ਕੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।