ਲੁਧਿਆਣਾ : ਲੁਧਿਆਣਾ ਜੈ ਮਾਂ ਸੰਤੋਸ਼ੀ ਕਲੱਬ ਵੱਲੋਂ ਸਾਵਣ ਮਹੀਨੇ ਦੇ ਮੌਕੇ 'ਤੇ ਮਾਂ ਮਨਸਾ ਦੇਵੀ ਜੀ ਅਤੇ ਮਾਤਾ ਕਾਲਕਾ ਦੇਵੀ ਜੀ ਦੇ ਦਰਸ਼ਨਾਂ ਲਈ 41ਵੀਂ ਬੱਸ ਯਾਤਰਾ ਰਵਾਨਾ ਕੀਤੀ ਗਈ ਜਿਸ ਨੂੰ ਆਮ ਆਦਮੀ ਪਾਰਟੀ ਦੇ ਆਗੂ ਗੋਲਡੀ ਸੱਭਰਵਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸੱਭਰਵਾਲ ਨੇ ਬੱਸ ਨੂੰ ਨਾਰੀਅਲ ਤੋੜ ਕੇ ਅਤੇ ਰੀਬਨ ਕੱਟ ਕੇ ਮਾਂ ਮਨਸਾ ਦੇਵੀ ਜੀ ਅਤੇ ਮਾਤਾ ਕਾਲਕਾ ਦੇਵੀ ਜੀ ਦੇ ਦਰਸ਼ਨਾਂ ਬੱਸ ਯਾਤਰਾ ਰਵਾਨਾ ਨੂੰ ਰਵਾਨਾ ਕੀਤਾ 'ਆਪ' ਆਗੂ ਗੋਲਡੀ ਸੱਭਰਵਾਲ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਦੇ ਨੌਜਵਾਨ ਸਮਾਜ ਵਿਚ ਫੈਲੀਆਂ ਹੋਰ ਬੁਰਾਈਆਂ ਨੂੰ ਤਿਆਗ ਕੇ ਧਾਰਮਿਕ ਕਾਰਜਾਂ ਅਤੇ ਸੇਵਾ ਵਿਚ ਲੱਗੇ ਹੋਏ ਹਨ, ਜਿਸ ਵਿਚ ਉਨ੍ਹਾਂ ਨੇ ਮਾਤਾ ਜੀ ਦੇ ਚਰਨਾਂ ਵਿਚ ਅਰਦਾਸ ਵੀ ਕੀਤੀ । ਇਸ ਮੌਕੇ ਦੀਪਕ ਚੱਢਾ, ਸੌਰਵ ਸਾਹਿਲ, ਸੰਦੀਪ, ਅਭੀ, ਰਿਸ਼ੀ ਚੱਢਾ, ਅਕਾਸ਼ ਕੁਮਾਰ, ਅਮਨ ਸੰਧੂ, ਸ਼ਰਮੀਲੀ, ਰਾਜੂ, ਨਿਤਿਨ ਕੁਮਾਰ ਆਦਿ ਨੇ ਗੋਲਡੀ ਸੱਭਰਵਾਲ ਨੂੰ ਮਾਤਾ ਦੀ ਚੁੰਨੀ ਪਹਿਨਾ ਕੇ ਸਨਮਾਨਿਤ ਕੀਤਾ ਗਿਆ ਬੱਸ ਨੂੰ ਰਵਾਨਾ ਕਰਦੇ ਹੋਏ ‘ਆਪ’ ਆਗੂ ਗੋਲਡੀ ਸੱਭਰਵਾਲ, ਦੀਪਕ ਚੱਡਾ, ਸੰਦੀਪ ਚੱਡਾ, ਸੌਰਵ ਸਾਹਿਲ, ਅਮਨ ਸੰਧੂ, ਨਿਤਿਨ ਕੁਮਾਰ ਸ਼ਾਮਿਲ ਹੋਏ ।