ਚੰਡੀਗੜ੍ਹ: ਟ੍ਰੈਫਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਾਹਨਾਂ ਦੇ ਦਸਤਾਵੇਜ਼ ਆਨਲਾਈਨ ਰੱਖਣ ਅਤੇ ਚੈਕਿੰਗ ਦੌਰਾਨ ਦਿਖਾਉਣ 'ਤੇ ਇਕ ਅਹਿਮ ਆਦੇਸ਼ ਜਾਰੀ ਕੀਤਾ ਗਿਆ ਹੈ, ਜਿਸ 'ਚ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਕੋਈ ਵਿਅਕਤੀ ਡਿਜੀਲਾਕਰ ਅਤੇ ਐਮਪਰਿਵਾਹਨ ਐਪ ਰਾਹੀਂ ਆਪਣੇ 2 ਪਹੀਆ/4 ਪਹੀਆ ਅਤੇ ਵਪਾਰਕ ਵਾਹਨਾਂ ਦੇ ਦਸਤਾਵੇਜ਼ ਦਿਖਾਉਂਦਾ ਹੈ ਤਾਂ ਉਸ ਨੂੰ ਜਾਇਜ਼ ਮੰਨਿਆ ਜਾਵੇਗਾ। ਇਹ ਕਦਮ ਭਾਰਤ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਇਨ੍ਹਾਂ ਡਿਜੀਟਲ ਪਲੇਟਫਾਰਮਾਂ ਨੂੰ ਮਾਨਤਾ ਦੇਣ ਤੋਂ ਬਾਅਦ ਚੁੱਕਿਆ ਗਿਆ ਹੈ। ਅਕਸਰ ਦੇਖਿਆ ਗਿਆ ਹੈ ਕਿ ਵਾਹਨ ਚੈਕਿੰਗ ਦੌਰਾਨ ਕਈ ਵਾਹਨ ਮਾਲਕ ਇਨ੍ਹਾਂ ਐਪਸ 'ਚ ਆਪਣੇ ਦਸਤਾਵੇਜ਼ ਸੁਰੱਖਿਅਤ ਰੱਖਦੇ ਹਨ ਪਰ ਕੁਝ ਅਧਿਕਾਰੀ/ਕਰਮਚਾਰੀ ਇਨ੍ਹਾਂ ਡਿਜੀਟਲ ਦਸਤਾਵੇਜ਼ਾਂ ਨੂੰ ਸਹੀ ਨਹੀਂ ਮੰਨਦੇ। ਅਜਿਹੇ ਮਾਮਲਿਆਂ 'ਚ ਹੁਣ ਅਧਿਕਾਰੀਆਂ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਕੋਈ ਵਿਅਕਤੀ ਇਨ੍ਹਾਂ ਐਪਸ 'ਚ ਦਸਤਾਵੇਜ਼ ਜਮ੍ਹਾ ਕਰਦਾ ਹੈ ਤਾਂ ਉਸ ਦੀ ਪੁਸ਼ਟੀ ਕੀਤੀ ਜਾਵੇ। ਸਰਕਾਰੀ ਆਦੇਸ਼ ਅਨੁਸਾਰ ਜੇਕਰ ਭਵਿੱਖ ਵਿੱਚ ਇਸ ਸਬੰਧ ਵਿੱਚ ਕੋਈ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਸਬੰਧਤ ਅਧਿਕਾਰੀ/ਕਰਮਚਾਰੀ ਵਿਰੁੱਧ ਵਿਭਾਗੀ ਜਾਂਚ ਕੀਤੀ ਜਾਵੇਗੀ।
ਵੱਡੀ ਰਾਹਤ, ਜੇਕਰ ਤੁਹਾਡੇ ਫੋਨ 'ਚ ਇਹ ਫੀਚਰ ਹੈ ਤਾਂ ਪੁਲਸ ਨਹੀਂ ਕੱਟ ਸਕੇਗੀ ਚਲਾਨ
January 24, 2025
0
Tags