ਚੰਡੀਗੜ :- ਪੰਜਾਬ ਨੂੰ 5 ਨਵੀਂ IAS ਅਧਿਕਾਰੀ ਮਿਲਣ ਜਾ ਰਹੇ ਹਨ । ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ UPSC ਨੇ ਪੰਜਾਬ ਸਰਕਾਰ ਵੱਲੋਂ ਸਿਫਾਰਸ਼ ਕਰਕੇ ਭੇਜੀ ਗਈ PCS ਅਧਿਕਾਰੀਆਂ ਦੀ ਸੂਚੀ ਨੂੰ ਪਰਖ ਕੇ 2012 ਬੈਚ ਦੇ 5 ਉਮੀਦਵਾਰਾਂ ਨੂੰ IAS ਅਧਿਕਾਰੀ ਬਣਾਉਣ ਤੇ ਮੋਹਰ ਲਗਾ ਦਿੱਤੀ ਗਈ ਹੈ।
ਸੂਤਰ ਦੱਸਦੇ ਹਨ ਕਿ PCS ਤੋਂ IAS ਰੈਂਕ ਤੇ ਪ੍ਰਮੋਟ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਸੂਚੀ ਚੋਂ 6 ਅਸਾਮੀਆਂ ਤੇ ਪ੍ਰਮੋਸ਼ਨ ਹੋਣੀ ਸੀ ਪਰ ਪੰਜ ਅਸਾਮੀਆਂ ਵਿਰੁੱਧ ਹੀ ਇਹ ਪ੍ਰਮੋਸ਼ਨ ਹੋ ਸਕੀ ਹੈ। ਜਿਨਾਂ ਚ ਇੱਕ ਉਮੀਦਵਾਰ ਨੇ ਵੀ ਆਰਐਸ ਪਹਿਲਾਂ ਲੈਣ ਲਈ ਸੀ । ਜਿਸ ਕਾਰਨ ਉਸ ਉਮੀਦਵਾਰ ਨੂੰ ਇਹ ਸੂਚੀ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਪਰ ਉਸ ਦੀ ਸੀਟ ਖਾਲੀ ਰੱਖੀ ਗਈ ਹੈ। ਇਹ ਸੂਚੀ ਵਿੱਚ ਲਤੀਫ ਅਹਿਮਦ, ਰੁਬਿੰਦਰ ਸਿੰਘ ਬਰਾੜ, ਬਿਕਰਮਜੀਤ ਸਿੰਘ ਸ਼ੇਰ ਗਿੱਲ , ਹਰਸੁਹਿੰਦਰ ਸਿੰਘ ਬਰਾੜ , ਰਵਿੰਦਰ ਸਿੰਘ ਦੇ ਨਾਵਾਂ ਤੇ ਮੋਹਰ ਲੱਗਣ ਦੀ ਖਬਰ ਹੈ । ਦੱਸਣ ਯੋਗ ਹੈ ਕਿ ਇਹ PCS ਤੋ ਪ੍ਰਮੋਟ ਹੋਣ ਵਾਲੇ ਅਧਿਕਾਰੀ 2012 ਬੈਂਚ ਦੇ ਹਨ।