ਚੰਡੀਗੜ੍ਹ- ਹਰਿਆਣਾ ਦੇ ਨਾਮਜ਼ਦ ਰਾਜਪਾਲ ਅਸੀਮ ਘੋਸ਼ (81) ਅੱਜ ਯਾਨੀ ਸੋਮਵਾਰ ਨੂੰ ਚੰਡੀਗੜ੍ਹ ਦੇ ਰਾਜ ਭਵਨ ਵਿੱਚ ਗਵਰਨਰ ਦੇ ਅਹੁਦੇ ਵਜੋਂ ਸਹੁੰ ਚੁੱਕਣਗੇ। ਦੱਸ ਦੇਈਏ ਕਿ ਉਨ੍ਹਾਂ ਨੂੰ ਬੰਡਾਰੂ ਦੱਤਾਤ੍ਰੇਅ ਦੀ ਥਾਂ 'ਤੇ ਰਾਜਪਾਲ ਨਿਯੁਕਤ ਕੀਤਾ ਗਿਆ ਹੈ।ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਸ਼ੀਲ ਨਾਗੂ ਉਨ੍ਹਾਂ ਨੂੰ ਸਹੁੰ ਚੁਕਾਉਣਗੇ। ਉਨ੍ਹਾਂ ਦੀ ਨਿਯੁਕਤੀ ਉਸ ਮਿਤੀ ਤੋਂ ਪ੍ਰਭਾਵੀ ਮੰਨੀ ਜਾਵੇਗੀ ਜਿਸ ਦਿਨ ਉਹ ਅਹੁਦਾ ਸੰਭਾਲਣਗੇ।
ਆਪਣੀ ਨਿਯੁਕਤੀ 'ਤੇ, ਅਸੀਮ ਘੋਸ਼ ਨੇ ਕਿਹਾ ਸੀ, "ਇਹ ਮੇਰੇ ਲਈ ਬਹੁਤ ਸਨਮਾਨ ਦੀ ਗੱਲ ਹੈ। ਮੈਂ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਹਰਿਆਣਾ ਦੇ ਲੋਕਾਂ ਦੀ ਸੇਵਾ ਕਰਾਂਗਾ।"