ਜ਼ਿਲ੍ਹਾ ਖੇਡ ਅਧਿਕਾਰੀ ਸਿਮਰਨਜੀਤ ਸਿੰਘ ਨੇ ਦੱਸਿਆ ਕਿ “ਖੇਡਾਂ ਵਤਨ ਪੰਜਾਬ ਦੀਆਂ-2025” ਨੂੰ ਸਮਰਪਿਤ ਟਾਰਚ ਰਿਲੇਅ 24 ਅਗਸਤ ਸਵੇਰੇ 8 ਵਜੇ ਸ੍ਰੀ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 9 ਵਜੇ ਜੈਂਤੀਪੁਰ ਨੇੜੇ ਗੁਰਦਾਸਪੁਰ ਦੀ ਹੱਦ ਵਿੱਚ ਪਹੁੰਚੇਗੀ। ਇਸ ਮੌਕੇ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟਾਰਚ ਰਿਲੇਅ ਦਾ ਭਰਪੂਰ ਸਵਾਗਤ ਕੀਤਾ ਜਾਵੇਗਾ।
ਉਨ੍ਹਾਂ ਅਨੁਸਾਰ ਟਾਰਚ ਰਿਲੇਅ ਜੈਂਤੀਪੁਰ ਤੋਂ ਬਟਾਲਾ ਸ਼ਹਿਰ, ਬਟਾਲਾ ਬਾਈਪਾਸ, ਉਸਮਾਨਪੁਰ ਸਿਟੀ, ਨੌਸ਼ਹਿਰਾ ਮੱਝਾ ਸਿੰਘ ਅਤੇ ਧਾਰੀਵਾਲ ਰਾਹੀਂ ਗੁਰਦਾਸਪੁਰ ਦੇ ਜ਼ਿਲ੍ਹਾ ਖੇਡ ਦਫਤਰ ਤੱਕ ਪਹੁੰਚੇਗੀ। ਇਹ ਰਿਲੇਅ ਖਿਡਾਰੀਆਂ ਅਤੇ ਲੋਕਾਂ ਵਿੱਚ ਖੇਡਾਂ ਲਈ ਉਤਸ਼ਾਹ ਅਤੇ ਜਾਗਰੂਕਤਾ ਫੈਲਾਉਣ ਲਈ ਆਯੋਜਿਤ ਕੀਤੀ ਗਈ ਹੈ।