ਏਸ਼ੀਆ ਕੱਪ 2025 ਲਈ ਟੀਮ ਇੰਡੀਆ ਦਾ ਐਲਾਨ ਜਲਦੀ ਹੋਣ ਦੀ ਸੰਭਾਵਨਾ ਹੈ ਅਤੇ ਇਸ ਵੇਲੇ ਚੋਣਕਾਰਾਂ ਸਾਹਮਣੇ ਵੱਡੀ ਚੁਣੌਤੀ 15 ਖਿਡਾਰੀਆਂ ਦੀ ਚੋਣ ਕਰਨੀ ਹੈ। ਇਸ ਦੌਰਾਨ, ਵਿਕਟਕੀਪਰ-ਬੱਲੇਬਾਜ਼ ਸੰਜੂ ਸੈਮਸਨ ਨੇ ਕੇਰਲ ਕ੍ਰਿਕਟ ਐਸੋਸੀਏਸ਼ਨ ਵੱਲੋਂ ਆਜ਼ਾਦੀ ਦਿਵਸ ਮੌਕੇ ਆਯੋਜਿਤ ਦੋਸਤਾਨਾ ਮੈਚ ਵਿੱਚ ਸ਼ਾਨਦਾਰ ਅਰਧ ਸੈਂਕੜਾ ਜੜ੍ਹ ਕੇ ਆਪਣਾ ਦਾਅਵਾ ਮਜ਼ਬੂਤ ਕੀਤਾ ਹੈ। ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਸਟੇਡੀਅਮ ਵਿੱਚ ਖੇਡੇ ਗਏ ਇਸ ਟੀ-20 ਮੈਚ ਵਿੱਚ ਸੰਜੂ ਨੇ 36 ਗੇਂਦਾਂ ‘ਤੇ 54 ਦੌੜਾਂ ਬਣਾਈਆਂ ਅਤੇ ਕਪਤਾਨ ਵਜੋਂ ਆਪਣੀ ਟੀਮ ਸੈਕਟਰੀ ਇਲੈਵਨ ਨੂੰ ਰੋਮਾਂਚਕ ਜਿੱਤ ਦਿਵਾਈ। ਆਖਰੀ ਗੇਂਦ ‘ਤੇ ਬਾਸਿਲ ਥੰਪੀ ਦੇ ਛੱਕੇ ਨਾਲ ਸੰਜੂ ਦੀ ਟੀਮ ਨੇ 185 ਦੌੜਾਂ ਦਾ ਟੀਚਾ ਇੱਕ ਵਿਕਟ ਨਾਲ ਪੂਰਾ ਕੀਤਾ। ਇਸ ਪ੍ਰਦਰਸ਼ਨ ਨਾਲ ਸੰਜੂ ਸੈਮਸਨ ਦੀ ਏਸ਼ੀਆ ਕੱਪ ਲਈ ਦਾਅਵੇਦਾਰੀ ਹੋਰ ਮਜ਼ਬੂਤ ਹੋ ਗਈ ਹੈ।