ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਲਗਭਗ 11,000 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਦੋ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਨੂੰ ਦੇਸ਼ ਨੂੰ ਸਮਰਪਿਤ ਕਰਨਗੇ। ਇਨ੍ਹਾਂ ਵਿੱਚ ਦਵਾਰਕਾ ਐਕਸਪ੍ਰੈਸਵੇਅ ਦਾ ਦਿੱਲੀ ਸੈਕਸ਼ਨ (10.1 ਕਿਮੀ, ਲਾਗਤ 5,360 ਕਰੋੜ) ਅਤੇ ਅਰਬਨ ਐਕਸਟੈਂਸ਼ਨ ਰੋਡ-2 (ਯੂਈਆਰ-2) ਦੇ ਅਲੀਪੁਰ–ਦੀਚਾਓਂ ਕਲਾਂ ਸੈਕਸ਼ਨ ਸਮੇਤ ਬਹਾਦਰਗੜ੍ਹ ਅਤੇ ਸੋਨੀਪਤ ਲਿੰਕ (ਲਾਗਤ 5,580 ਕਰੋੜ) ਸ਼ਾਮਲ ਹਨ। ਇਹ ਪ੍ਰੋਜੈਕਟ ਰਾਜਧਾਨੀ ਵਿੱਚ ਟ੍ਰੈਫ਼ਿਕ ਦਾ ਦਬਾਅ ਘਟਾਉਣ, ਯਾਤਰਾ ਸਮਾਂ ਬਚਾਉਣ ਅਤੇ ਦਿੱਲੀ-ਐਨਸੀਆਰ ਖੇਤਰ ਵਿੱਚ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਵਿਕਸਤ ਕੀਤੇ ਗਏ ਹਨ।