ਖਰੜ : ਨਗਰ ਕੌਂਸਲ ਦੀ ਹੱਦ ਅੰਦਰ ਪੈਂਦੇ ਪਿੰਡ ਔਜਲਾ ਦੀ 7 ਸਾਲਾ ਬੱਚੀ ਦਾ ਪਾਣੀ ਨਾਲ ਭਰੇ ਟੋਏ ਵਿੱਚ ਪੈਰ ਫਿਸਲਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਅੰਸ਼ਿਕਾ ਵਜੋਂ ਹੋਈ ਹੈ।
ਮ੍ਰਿਤਕ ਦੇ ਪਿਤਾ ਸੰਜੀਵ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਖਾਨਪੁਰ ਵਿੱਚ ਆਪਣੀ ਦੁਕਾਨ ਬਣਾ ਰਿਹਾ ਸੀ। ਦੁਕਾਨ ਦੇ ਨੇੜੇ ਇੱਕ ਟੋਆ ਪੁੱਟਿਆ ਗਿਆ ਸੀ, ਜੋ ਬਰਸਾਤੀ ਪਾਣੀ ਨਾਲ ਭਰ ਗਿਆ ਸੀ। ਉਸ ਦੀ 7 ਸਾਲਾ ਬੇਟੀ ਤਿਲਕ ਕੇ ਟੋਏ 'ਚ ਡਿੱਗ ਗਈ, ਜਿਸ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।