ਪੰਜਾਬ ਡੈਸਕ : ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਇਕ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ 35 ਸਾਲਾ ਵਿਅਕਤੀ ਨੇ ਝੀਲ ਦੇ ਪਿੱਛੇ ਗਲਾ ਵੱਢ ਕੇ ਖੁਦਕੁਸ਼ੀ ਕਰ ਲਈ। ਉਕਤ ਵਿਅਕਤੀ ਦੀ ਲਾਸ਼ ਪੁਲਸ ਨੇ ਸੋਮਵਾਰ ਨੂੰ ਬਰਾਮਦ ਕਰ ਲਈ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਆਪਣੇ ਨਾਲ ਇਲੈਕਟ੍ਰਿਕ ਕਟਰ ਲੈ ਕੇ ਆਇਆ ਸੀ।

