ਅੰਮ੍ਰਿਤਸਰ: ਸੂਬੇ 'ਚ ਚੱਲ ਰਹੀਆਂ ਨਗਰ ਨਿਗਮ ਚੋਣਾਂ ਦਰਮਿਆਨ ਅੰਮ੍ਰਿਤਸਰ 'ਚ ਇਕ ਬਹੁਤ ਹੀ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਨੇ ਆਪਣੇ ਕੁੱਤੇ ਨੂੰ ਚੋਣ ਮੈਦਾਨ 'ਚ ਉਤਾਰਨ ਦਾ ਫੈਸਲਾ ਕੀਤਾ ਹੈ।
ਜਾਣਕਾਰੀ ਮੁਤਾਬਕ ਮਹਿਲਾ ਕਾਂਗਰਸੀ ਵਰਕਰ ਮਹਿਕ ਰਾਜਪੂਤ ਆਪਣੇ ਪਾਲਤੂ ਕੁੱਤੇ ਜਿੰਮੀ ਨੂੰ ਲੈ ਕੇ ਅੰਮ੍ਰਿਤਸਰ ਦੇ ਐਸਡੀਐਮ-1 ਦਫ਼ਤਰ ਪਹੁੰਚੀ। ਮਹਿਕ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਪਾਰਟੀ ਨਾਲ ਜੁੜੀ ਹੋਈ ਹੈ। ਉਹ ਵਾਰਡ-38 ਤੋਂ ਟਿਕਟ ਦੀ ਉਮੀਦ ਕਰ ਰਹੀ ਸੀ ਪਰ ਪਾਰਟੀ ਨੇ ਉਸ ਨੂੰ ਟਿਕਟ ਨਹੀਂ ਦਿੱਤੀ। ਇਸ ਲਈ ਉਹ ਆਪਣੇ ਵਫ਼ਾਦਾਰ ਕੁੱਤੇ ਜਿੰਮੀ ਨੂੰ ਚੋਣ ਲੜਨ ਦੀ ਸੋਚ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਅੰਮ੍ਰਿਤਸਰ ਐਸਡੀਐਮ-1 ਦਫ਼ਤਰ ਪਹੁੰਚੀ ਹੈ। ਉਸਨੇ ਕਿਹਾ ਕਿ ਉਹ ਜਾਣਦੀ ਹੈ ਕਿ ਜਾਨਵਰਾਂ ਨੂੰ ਨਾਮਜ਼ਦਗੀ ਦਾਖਲ ਕਰਨ ਦੀ ਆਗਿਆ ਨਹੀਂ ਹੈ, ਪਰ ਉਹ ਚਾਹੁੰਦੀ ਹੈ ਕਿ ਪ੍ਰਸ਼ਾਸਨ ਉਸਦੇ ਕੁੱਤੇ ਦੀ ਨਾਮਜ਼ਦਗੀ ਸਵੀਕਾਰ ਕਰੇ।

