ਚੰਡੀਗੜ੍ਹ:- ਆਮ ਆਦਮੀ ਪਾਰਟੀ ਦੇ ਪੰਜਾਬ ਦੇ ਦਫਤਰ ਚ ਚੰਡੀਗੜ੍ਹ ਵਿਖੇ ਵਿਦਿਆਰਥੀ ਜਥੇਬੰਦੀ ਤੇ ਨਵੇਂ ਇੱਕ ਆਗੂ ਨਾਲ ਹੋਈ ਤਕਰਾਰ ਤੋਂ ਬਾਅਦ ਹੋਈ ਤਿੱਖੀ ਬਹਿਸ ਕਾਰਨ ਵਿਦਿਆਰਥੀ ਜਥੇਬੰਦੀ ਚ ਫੁੱਟ ਪੈ ਗਈ । ਇਸ ਵੇਲੇ ਤੂੰ-ਤੂੰ ਮੈਂ-ਮੈਂ ਤੋਂ ਸ਼ੁਰੂ ਹੋਈ ਲੜਾਈ ਇਥੋਂ ਤੱਕ ਵੱਧ ਗਈ , ਦੋਵੇਂ ਧੜਿਆਂ ਦੇ ਵਿਦਿਆਰਥੀ ਇੱਕ ਦੂਜੇ ਦੇ ਵਿਰੁੱਧ ਹੋ ਗਏ । ਇਥੋਂ ਤੱਕ ਕਿ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੀ ਸਰਕਾਰੀ ਕੋਠੀ ਚ ਬਣਾਏ ਗਏ ਆਮ ਆਦਮੀ ਪਾਰਟੀ ਦੇ ਦਫਤਰ ਚ ਭੰਨ ਤੋੜ ਵੀ ਕੀਤੀ ਗਈ ਅਤੇ ਇੱਟਾਂ ਰੋੜੇ ਵੀ ਚੱਲੇ। ਭਾਵੇਂ ਕਿ ਇਸ ਮੌਕੇ ਚੰਡੀਗੜ੍ਹ ਦੀ ਪੁਲਿਸ ਪਾਰਟੀ ਵੀ ਪੁੱਜ ਗਈ ਪਰ ਅਜੇ ਤੱਕ ਪੂਰੀ ਘਟਨਾ ਬਾਰੇ ਜਾਣਕਾਰੀ ਦੇ ਵੇਰਵੇ ਸਾਹਮਣੇ ਨਹੀਂ ਆਏ। ਦੱਸਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਇੱਕ ਆਗੂ ਜੀ ਰਿਸ਼ਤੇਦਾਰ ਨੂੰ ਜਥੇਬੰਦੀ ਦੇ ਚੰਡੀਗੜ੍ਹ ਵਿੰਗ ਦਾ ਤਾਜ਼ਾ ਅਜੇ ਅਹੁਦੇਦਾਰ ਐਲਾਨਿਆ ਗਿਆ ਸੀ । ਜਿਸ ਕਾਰਨ ਵਿਦਿਆਰਥੀ ਜਥੇਬੰਦੀ ਦੇ ਦੂਜੇ ਧੜੇ ਚ ਵਿਰੋਧਤਿ ਪਾਈ ਜਾ ਰਹੀ ਸੀ ।


